Breaking NewsD5 specialNewsPoliticsPunjab

Big Breaking | ਵੱਡੇ ਕਾਂਗਰਸੀ ਦੀ ਨਕਲੀ ਸ਼ਰਾਬ ਫੈਕਟਰੀ ਬਾਰੇ ਨਵਾਂ ਖ਼ੁਲਾਸਾ, Sidhu ਸੱਚ ਬੋਲਦੈ?

ਪਟਿਆਲਾ : ਸੂਬੇ ਵਿਚ ਇੰਨੀ ਦਿਨੀ ਨਕਲੀ ਸ਼ਰਾਬ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬੀਤੇ ਦਿਨੀਂ ਖੰਨਾ ਅਤੇ ਘਨੌਰ ਅੰਦਰ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ। ਇਨ੍ਹਾਂ ਫੈਕਟਰੀਆਂ ਦੇ ਮਾਲਕਾਂ ਦੇ ਕਾਂਗਰਸੀ ਆਗੂਆਂ ਨਾਲ ਸਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਇੱਥੇ ਹੀ ਬੱਸ ਨਹੀਂ ਵਿਰੋਧੀ ਪਾਰਟੀਆਂ ਵਲੋਂ ਇਸ ਗੋਰਖ ਧੰਦੇ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੋਣ ਦਾ ਦੋਸ਼ ਵੀ ਲਗਾਇਆ ਗਿਆ ਸੀ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਸਮੇਤ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਘਨੌਰ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਦੇ ਘਰ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਸਮੇਤ ਹਰਪਾਲ ਜੁਨੇਜਾ, ਕਬੀਰ ਦਾਸ, ਸਤਵੀਰ ਖੱਟੜਾ, ਜਸਮੇਰ ਸਿੰਘ ਲਾਚੜੁ, ਸੁਰਜੀਤ ਸਿੰਘ ਅਬਲੋਵਾਲ, ਅਜਾਇਬ ਸਿੰਘ ਮੁਖਮੈਲਪੁਰ, ਹਰਿੰਦਰਪਾਲ ਸਿੰਘ ਟੌਹੜਾ, ਹੈਰੀ ਮੁਖਮੈਲਪੁਰ ਆਦਿ ਹਾਜ਼ਿਰ ਸਨ।

NEWS BULLETIN ਚੀਫ਼ ਸੈਕਟਰੀ ਤੇ ਕੈਬਨਿਟ ਮੰਤਰੀ ਵਿਵਾਦ ‘ਚ ਨਵਾਂ ਮੋੜ, ਪੁਲਿਸ ਮੁਲਾਜ਼ਮਾਂ ਦੀ ਹੋਈ ਬੱਲੇ-ਬੱਲੇ

ਇਸ ਦੌਰਾਨ ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਰਾਬ ਦੀ ਸਮੱਗਲਿੰਗ ਜਾਂ ਨਕਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਧੰਦੇ ਵਿੱਚ ਕਿਸੇ ਵੀ ਪਾਰਟੀ ਦਾ ਵਿਅਕਤੀ ਹੋਵੇ, ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਕਲੀ ਸ਼ਰਾਬ ਫੈਕਟਰੀ ਵਿੱਚ ਜਿਹੜੇ ਵੀ ਰਾਜਨੀਤਕ ਆਗੂ ਲਿਪਤ ਹਨ ,ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਵਿੱਚ ਅਜਿਹੇ ਲੋਕਾਂ ਵਲੋਂ ਨਕਲੀ ਸ਼ਰਾਬ ਪਿਲਾਉਣਾ ਲੋਕਾਂ ਲਈ ਡੈਥ ਵਾਰੰਟ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button