Breaking NewsD5 specialIndiaNewsPunjab

ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਧਰਨੇ ‘ਤੇ ਬੈਠਾ ਭਾਜਪਾ ਦਾ ਖੁਸ਼ਹਾਲ ਪੋਸਟਰ ਕਿਸਾਨ

ਨਵੀ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਿੱਥੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਜਾਰੀ ਹੈ। ਉੱਥੇ ਹੀ ਇਸ ‘ਚ ਬੀਜੇਪੀ ਨੇ ਇੱਕ ਪੋਸਟਰ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ‘ਚ ਘੱਟੋ ਘੱਟ ਸਮਰਥਨ ਮੁੱਲ ਤੋਂ ਕਿਸਾਨ ਖੁਸ਼ ਹਨ। ਖਾਸ ਗੱਲ ਹੈ ਕਿ ਇਸ ਪੋਸਟਰ ‘ਚ ਇੱਕ ਖੁਸ਼ਹਾਲ ਕਿਸਾਨ ਦੀ ਤਸਵੀਰ ਵੀ ਲਗਾਈ ਗਈ ਸੀ ਜਿਸਦਾ ਨਾਮ ਹੈ ਹਰਪ੍ਰੀਤ ਸਿੰਘ ਹੈ। ਹੁਣ ਉਥੇ ਹੀ ਖੁਸ਼ਹਾਲ ਤਸਵੀਰ ਵਾਲਾ ਕਿਸਾਨ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਧਰਨੇ ਤੇ ਬੈਠਾ ਹੈ।

ਦਿੱਲੀ ਬੈਠਾ ਰਵਨੀਤ ਬਿੱਟੂ ਹੋਇਆ ਗਰਮ, ਮੋਦੀ ਨੂੰ ਦਿੱਤੀ ਨਸੀਹਤ, ਕੇਂਦਰ ਨੂੰ ਪਾਈ ਝਾੜ !

ਹਰਪ੍ਰੀਤ ਸਿੰਘ ਦੇ ਪੋਸਟਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਬਵਾਲ ਮਚਿਆ ਹੈ। ਇਸ ਤੋਂ ਬਾਅਦ ਪੰਜਾਬ ਬੀਜੇਪੀ ਨੇ ਪੋਸਟਰ ਨੂੰ ਆਪਣੇ ਫੇਸਬੁੱਕ ਪੇਜ ਤੋਂ ਡਿਲੀਟ ਕਰ ਦਿੱਤਾ ਹੈ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਬੀਜੇਪੀ ਨੇ ਉਨ੍ਹਾਂ ਦੀ 6 – 7 ਸਾਲ ਪੁਰਾਣੀ ਤਸਵੀਰ ਦਾ ਇਸਤੇਮਾਲ ਆਪਣੇ ਪੋਸਟਰ ‘ਚ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਤੋਂ ਬਿਨਾਂ ਪਰਮਿਸ਼ਨ ਲਏ ਬੀਜੇਪੀ ਨੇ ਮੇਰੀ ਫੋਟੋ ਦਾ ਇਸਤੇਮਾਲ ਕੀਤਾ ਹੈ। ਜਦਕਿ ਮੈਂ ਸਿੰਘੂ ਬਾਰਡਰ ‘ਤੇ ਡਟਿਆ ਹੋਇਆ ਹਾਂ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਿਹਾ ਹਾਂ ਅਤੇ ਆਪਣੇ ਕਿਸਾਨ ਭਰਾਵਾਂ ਦਾ ਸਮਰਥਨ ਕਰ ਰਿਹਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button