Breaking NewsD5 specialNewsPunjab

BIG BREAKING-ਪੰਜਾਬ ‘ਚ 31 ਲੋਕਾਂ ਨਾਲ ਵਾਪਰਿਆ ਭਾਣਾ,ਕਈ ਘਰਾਂ ‘ਚ ਵਿਛੇ ਸੱਥਰ,ਮੁੱਖ ਮੰਤਰੀ ਨੇ ਕੀਤਾ ਐਲਾਨ!

ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਦੇ ਮਾਮਲੇ ਪੰਜਾਬ ‘ਚ ਆਏ ਦਿਨ ਵਧਦੇ ਜਾ ਰਹੇ ਹਨ। ਹੁਣ ਵੱਡੀ ਖ਼ਬਰ ਵੀ ਸ਼ਰਾਬ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਅੰਮ੍ਰਿਤਸਰ,ਬਟਾਲਾ ਤੇ ਤਰਨ ਤਾਰਨ ‘ਚ ਵਾਪਰੀ ਹੈ। ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਮੂੱਛਲ ‘ਚ 10 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਾਨ ਚਲੇ ਗਈ।

ਔਰਤਾਂ ਕਿਵੇਂ ਰੱਖਣ ਆਪਣੇ ਚਿਹਰੇ ਤੇ ਸਕਿੱਨ ਨੂੰ ਜਵਾਨ? Dr TYger With irvinder Ahluwalia || TakeCare

ਇਸ ਘਟਨਾ ਦੇ ਨਾਲ ਪੂਰੇ ਇਲਾਕੇ ‘ਚ ਸ਼ਹਿਮ ਦਾ ਮਾਹੌਲ ਬਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ। ਅਕਾਲੀ ਦਲ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਾਵਾਈ ਕੀਤੀ ਜਾਵੇ ਅਤੇ ਕਿਹਾ ਜਿਹੜੀ ਕੈਪਟਨ ਸਰਕਾਰ ਨਸ਼ੇ ਖਤਮ ਕਰਨ ਦੀ ਗੱਲ ਆਖ ਰਹੀ ਹੈ ਅੱਜ ਨਸ਼ੇ ਨਾਲ ਲੋਕ ਮਰ ਰਹੇ ਹਨ। ਉੱਧਰ ਪੁੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਮਹਿਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

Big Breaking-ਭਾਜਪਾ ਦਾ ਵੱਡਾ ਬਿਆਨ, BJP ਪੰਜਾਬ ਅਕਾਲੀਆਂ ਨਾਲ ਰਲ ਕੇ ਨਹੀਂ ਲੜੇਗੀ 2022 ਦੀਆਂ ਚੋਣਾਂ?

ਅਚਾਨਕ 21 ਮੌਤਾਂ ਹੋਣ ਨਾਲ ਪੰਜਾਬ ‘ਚ ਹੜਕੰਪ ਮੱਚ ਗਿਆ ਹੈ। ਇਸ ਮਾਮਲੇ ‘ਚ ਐਸਆਈਟੀ ਬਣਾਈ ਗਈ ਹੈ ਜੋ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ। ਇਸ ਦੌਰਾਨ ਥਾਣਾ ਤਰਸਿੱਕ ਦੇ ਐਸਐਚਓ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਚ ਮੈਜਿਸਟਰੇਟ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਉੱਧਰ ਪੀੜਿਤ ਪਰਿਵਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button