Breaking NewsD5 specialIndiaNewsPunjab

Big Breaking ਪਟਿਆਲਾ ‘ਚ ਨਿਹੰਗਾਂ ਦੀ ਗ੍ਰਿਫਤਾਰੀ

ਪਟਿਆਲਾ : ਪਟਿਆਲਾ ਸਬਜ਼ੀ ਮੰਡੀ ‘ਚ ਨਿਹੰਗਾਂ ਅਤੇ ਪੁਲਿਸ ਦੇ ਵਿੱਚ ਝੜਪ ਤੋਂ ਬਾਅਦ ਮਾਮਲਾ ਵੱਧ ਕੇ ਹੋਰ ਉਲਝ ਗਿਆ ਹੈ। ਇਸ ਝੜਪ ਵਿੱਚ ਕਈ ਪੁਲਿਸ ਕਰਮੀਆਂ ਅਤੇ ਨਿਹੰਗਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਹਮਲੇ ‘ਚ ਇੱਕ ਏਐਸਆਈ ਦੇ ਹੱਥ ਕੱਟਕੇ ਅਲੱਗ ਹੋ ਗਿਆ ਹੈ। ਜਦੋਂ ਕਿ ਥਾਣਾ ਸਦਰ ਇਨਚਾਰਜ ਬਿੱਕਰ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਜਖਮੀ ਹੋਏ ਹਨ। ਜਖਮੀ ਹੋਏ ਏਐਸਆਈ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Big Breaking ਪਟਿਆਲਾ ‘ਚ ਨਿਹੰਗਾਂ ਦੀ ਗ੍ਰਿਫਤਾਰੀ, ਇੱਕ ਦੇ ਲੱਗੀ ਗੋਲੀ, ASI ਦਾ ਵੱਢਿਆ ਸੀ ਗੁੱਟ

ਘਟਨਾ ਤੋਂ ਬਾਅਦ ਨਿਹੰਗ ਇੱਕ ਗੁਰਦੁਆਰੇ ਵਿੱਚ ਲੁੱਕ ਗਏ। ਏਡੀਜੀਪੀ ਆਪਣੇ ਆਪ ਕਮਾਨ ਸੰਭਾਲੀ ਹੋਈ ਹੈ, ਉਨ੍ਹਾਂ ਨੂੰ ਸੈਰੰਡਰ ਕਰਨ ਨੂੰ ਕਿਹਾ ਹੈ, ਪਰ ਉਹ ਅਜੇ ਵੀ ਅੰਦਰ ਤੋਂ ਗਾਲ੍ਹ – ਗਲੌਚ ਕਰ ਰਹੇ ਹੈ। ਹੁਣ ਇਸ ਮਾਮਲੇ ਵਿੱਚ ਕਮਾਂਡੋ ਨੇੇ ਮੋਰਚਾ ਸੰਭਾਲ ਲਿਆ ਹੈ। ਕਮਾਂਡੋ ਗੁਰਦੁਆਰੇ ਦੇ ਅੰਦਰ ਵੜ ਗਈ ਹੈ ਅਤੇ ਅੰਦਰ ਤੋਂ ਗੋਲੀਆਂ ਚੱਲਣ ਦੀ ਅਵਾਜ ਆ ਰਹੀ ਹੈ। ਇਸ ਸਮੇਂ ਗੁਰਦਆਰੇ ‘ਚ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਜਾਣਕਾਰੀ ਆਈ ਹੈ ਕਿ ਗੁਰਦੁਆਰੇ ਦੇ ਅੰਦਰ ਤੋਂ ਅਜੇ ਤੱਕ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button