Breaking NewsD5 specialNewsSports

ਭਾਰਤੀ ਤੇਜ਼ ਬੱਲੇਬਾਜ਼ ’ਚ ਦਿਸੇ ਕੋਰੋਨਾ ਲੱਛਣ, ਪਤਨੀ ਨਾਲ ਘਰ ‘ਚ ਨੇ ਇਕਾਂਤਵਾਸ 

ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਗੁਆਉਣ ਵਾਲੇ ਭਾਰਤੀ ਤੇਜ਼ ਬੱਲੇਬਾਜ਼ ਭੁਵਨੇਸ਼ਵਰ ਕੁਮਾਰ ਤੇ ਉਨ੍ਹਾਂ ਦੀ ਪਤਨੀ ਨੁਪੁਰ ਨਾਗਰ ’ਚ ਕੋਵਿਡ-19 ਨਾਲ ਇਨਫ਼ੈਕਟਿਡ ਹੋਣ ਦੇ ਲੱਛਣ ਪਾਏ ਗਏ ਹਨ। ਕੋਰੋਨਾ ਦੇ ਲੱਛਣ ਸਾਹਮਣੇ ਆਉਣ ਦੇ ਬਾਅਦ ਭੁਵਨੇਸ਼ਵਰ ਤੇ ਉਸ ਦੀ ਪਤਨੀ ਸਾਵਧਾਨੀ ਦੇ ਤੌਰ ’ਤੇ ਮੇਰਠ ’ਚ ਆਪਣੇ ਘਰ ’ਚ ਇਕਾਂਤਵਾਸ ਹਨ। ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਦੀ ਮਾਂ ਨੂੰ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮਾਂ ਦੀ ਰਿਪੋਰਟ ਦੇ ਬਾਅਦ ਪਰਿਵਾਰ ਦਾ ਵੀ ਟੈਸਟ ਹੋਇਆ ਤੇ ਰਿਪੋਰਟ ਨੈਗੇਟਿਵ ਆਈ ਸੀ। ਪਿਛਲੇ ਮਹੀਨੇ ਇਸ ਭਾਰਤੀ ਤੇਜ਼ ਬੱਲੇਬਾਜ਼ ਨੇ ਕੈਂਸਰ ਕਾਰਨ ਆਪਣੇ ਪਤੀ ਕਿਰਨ ਪਾਲ ਸਿੰਘ ਨੂੰ ਗੁਆ ਦਿੱਤਾ ਸੀ। ਉਹ 63 ਸਾਲਾਂ ਦੇ ਸਨ।

🔴LIVE ||ਦਿੱਲੀ ‘ਚ ਕਾਂਗਰਸ ਦੀ ਮੀਟਿੰਗ,ਅੰਦਰਲੀਆਂ ਗੱਲਾਂ ਆਈਆਂ ਬਾਹਰ!ਅੰਦੋਲਨ ਦਾ ਅਸਰ, ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ

ਭੁਵਨੇਸ਼ਵਰ ਨੂੰ ਇੰਗਲੈਂਡ ਦੌਰੇ ਲਈ ਟੀਮ ’ਚ ਦੇਖਿਆ ਜਾ ਰਿਹਾ ਸੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਜੁਲਾਈ ’ਚ ਸ਼੍ਰਲੰਕਾ ਦੌਰੇ ਲਈ ਉਨ੍ਹਾਂ ਦੇ ਟੀਮ ’ਚ ਹੋਣ ਦੀ ਸੰਭਾਵਨਾ ਹੈ। ਭਾਰਤ ਤਿੰਨ ਵਨ-ਡੇ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚਾਂ ਲਈ ਸ਼੍ਰੀਲੰਕਾ ਨਾਲ ਖੇਡੇਗਾ। ਭੁਵਨੇਸ਼ਵਰ ਨੇ ਦਸੰਬਰ 2012 ’ਚ ਭਾਰਤ ਲਈ ਡੈਬਿਊ ਕਰਨ ਦੇ ਬਾਅਦ ਤੋਂ ਅਜੇ ਤਕ 21 ਟੈਸਟ, 117 ਵਨ-ਡੇ ਤੇ 48 ਟੀ-20 ਮੈਚ ਖੇੇਡੇ ਹਨ ਤੇ ਇਸ ਦੌਰਾਨ ਸੰਯੁਕਤ ਤੌਰ ’ਤੇ 246 ਵਿਕਟਾਂ ਲਈਆਂ ਹਨ। ਉਨ੍ਹਾਂ ਇਸ ਸਾਲ ਦੀ ਸ਼ੁਰੂਆਤ ’ਚ ਇੰਗਲੈਂਡ ਖ਼ਿਲਾਫ਼ ਪੰਜ ਟੀ-20 ਕੌਮਾਂਤਰੀ ਤੇ ਤਿੰਨ ਵਨ-ਡੇ ਮੈਚ ਖੇਡ ਕੇ ਕੌਮਾਂਤਰੀ ਪੱਧਰ ’ਤੇ ਵਾਪਸੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button