Bank Strike : Privatization ਦੇ ਵਿਰੋਧ ‘ਚ ਬੈਂਕ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ, ਕਈ ਥਾਵਾਂ ‘ਤੇ Banking ਸੇਵਾਵਾਂ ਪ੍ਰਭਾਵਿਤ
ਨਵੀਂ ਦਿੱਲੀ : ਬੈਂਕਾਂ ਦੇ ਨਿੱਜੀਕਰਨ ਨੂੰ ਲੈ ਕੇ ਕਰਮਚਾਰੀਆਂ ‘ਚ ਗੁੱਸਾ ਹੈ, ਜਿਸਦੇ ਚੱਲਦਿਆਂ ਉਹ ਅੱਜ ਤੋਂ ਦੋ ਦਿਨਾਂ ਹੜਤਾਲ ‘ਤੇ ਚਲੇ ਗਏ ਹਨ। ਉਥੇ ਹੀ ਇਸ ਹੜਤਾਲ ਨਾਲ ਦੇਸ਼ ਦੇ ਕਈ ਖੇਤਰਾਂ ‘ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼(UFBU) ਦੀ ਅਗਵਾਈ ‘ਚ ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (AIBOC) ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਅਤੇ ਨੈਸ਼ਨਲ ਬੈਂਕ ਕਰਮਚਾਰੀ ਸੰਗਠਨ (NOBW) ਸ਼ਾਮਲ ਹਨ। ਇਸ ਯੂਨੀਅਨ ਅਧੀਨ 9 ਲੱਖ ਮੁਲਾਜ਼ਮ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ‘ਤੇ ਬੈਂਕ ਕਰਮਚਾਰੀ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ‘ਚ 16 ਅਤੇ 17 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਕਰ ਰਹੇ ਹਨ।
2022 ਨੂੰ ਲੈਕੇ ਦੀਪ ਸਿੱਧੂ ਦਾ ਧਮਾਕਾ ! ਕਾਮਰੇਡਾ ਦੀਆਂ ਕਢਵਾਈਆਂ ਚੀਕਾਂ ! ਕਹਿੰਦਾ ਲੈਲੋ ਹੁਣ ਸਕਿਉਰਟੀ
ਇਸ ਹੜਤਾਲ ਦੇ ਕਾਰਨ ਦੇਸ਼ ਭਰ ਦੀ ਬੈਂਕ ਸ਼ਾਖਾਵਾਂ ‘ਚ ਪੈਸੇ ਕਢਵਾਉਣਾ, ਚੈੱਕ ਕਲੀਅਰੈਂਸ ਅਤੇ ਲੋਨ ਪਾਬੰਦੀਆਂ ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੌਰਾਨ ਏਟੀਐਮ ਦੇ ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਕੰਮ ਕਰਨ ਦੀ ਉਂਮੀਦ ਹੈ। ਨਿੱਜੀ ਖੇਤਰ ਦੇ HDFC ਬੈਂਕ, ICICI ਬੈਂਕ ਅਤੇ ਕੋਟਕ ਮਹਿੰਦਰਾ ਵਰਗੇ ਅਗਲੀ ਪੀੜ੍ਹੀ ਦੇ ਬੈਂਕ ਆਮ ਵਾਂਗ ਕੰਮ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.