InternationalNews

ਅਮਰੀਕਾ ਤਾਲਿਬਾਨੀ ਅੱਤਵਾਦੀਆਂ ਨੂੰ ਦੇਵੇਗਾ ਨੌਕਰੀਆਂ ਤੇ ਸੁਰੱਖਿਆ

ਇਸਲਾਮਾਬਾਦ: ਅਫਗਾਨਿਸਤਾਨ ‘ਚ ਤਾਲੀਬਾਨ ਨੂੰ ਸ਼ਾਂਤੀ ਮੁਹਿੰਮ ਨਾਲ ਜੋੜ੍ਹਨ ਲਈ ਅਮਰੀਕਾ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਮੀਡੀਆ ਰਿਪੋਰਟਰ ਦੇ ਅਨੁਸਾਰ, ਅਮਰੀਕਾ ਤਾਲੀਬਾਨੀ ਅੱਤਵਾਦੀਆਂ ਨੂੰ ਸਿਰਫ ਸੁਰੱਖਿਆ ਹੀ ਪ੍ਰਦਾਨ ਨਹੀਂ ਕਰ ਰਿਹਾ ਬਲਕਿ ਉਹਨਾਂ ਨੂੰ ਨੌਕਰੀਆਂ ਵੀ ਦੇ ਰਿਹਾ ਹੈ।ਇਸ ਮੁਹਿੰਮ ਵਿੱਚ ਸਿਰਫ ਅਮਰੀਕਾ ਹੀ ਨਹੀਂ ਬਲਕਿ ਪਾਕਿਸਤਾਨ, ਚੀਨ, ਰੂਸ ਅਤੇ ਹੋਰ ਪ੍ਰਮੁੱਖ ਸ਼ਕਤੀਆਂ ਵੀ ਇਸ ਮੁਹਿੰਮ ਵਿੱਚ ਅਮਰੀਕਾ ਦਾ ਸਾਥ ਦੇ ਰਹੀਆਂ ਹਨ।

ਅਮਰੀਕੀ ਰੱਖਿਆ ਮੁੱਖ ਦਫ਼ਤਰ ਵੱਲੋਂ ਕਾਂਗਰਸ ਨੂੰ ਭੇਜੀ ਗਈ ਯੋਜਨਾ ਦੇ ਹਵਾਲੇ ਵਿੱਚ ਪਾਕਿਸਤਾਨ ਦੇ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਬਹੁਤ ਸਾਰੇ ਅੱਤਵਾਦੀ ਇਸ ਤੋਂ ਥੱਕ ਚੁੱਕੇ ਹਨ ਅਤੇ ਉਹ ਇਸ ਤੋਂ ਛੁਟਕਾਰਾ ਪਾਉਣ ਬਾਰੇ ਸੋਚ ਰਹੇ ਹਨ ਪਰ ਉਹ ਸਮਾਜ ਵਿੱਚ ਉਸ ਸਮੇਂ ਹੀ ਸ਼ਾਮਿਲ ਹੋਣਗੇ ਜਦ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਦਾ ਵਿਸ਼ਵਾਸ ਦਵਾਇਆ ਜਾਵੇਗਾ ਅਤੇ ਉਹਨਾਂ ਨੂੰ ਆਪਣਾ ਪਰਿਵਾਰ ਚਲਾਉਣ ਲਈ ਧਨ ਕਮਾਉਣ ਦਾ ਅਵਸਰ ਦਿੱਤਾ ਜਾਵੇਗਾ।

ਪੈਂਟਾਗਨ ਨੇ ਇਹ ਉਲੇਖ ਦਿੱਤਾ ਹੈ ਕਿ ਉਹ ਛੋਟੇ ਪੱਧਰ ਤੇ ਸ਼ਾਂਤੀ ਕਾਇਮ ਕਰਨ ਲਈ ਅਜਿਹੇ ਉਪਰਾਲੇ ਕਰ ਰਹੇ ਹਨ। ਭਾਵੇਂ ਕਿ ਅਫਗਾਨਿਸਤਾਨ ਨੇ ਇਸ ਸਬੰਧ ਵਿੱਚ ਰਾਸ਼ਟਰੀ ਪੱਧਰ ਤੇ ਕੋਈ ਵੀ ਪ੍ਰਸਤਾਵ ਨਹੀਂ ਪੇਸ਼ ਕੀਤਾ । ਟਰੰਪ ਅਫਗਾਨਿਸਤਾਨ ਵਿੱਚ ਤਾਇਨਾਤ ਅਮਰੀਕੀ ਫੌਜ ਵਿੱਚ ਕਟੌਤੀ ਕਰਨ ਬਾਰੇ ਸੋਚ ਰਿਹਾ ਹੈ ਪਰ ਅਮਰੀਕਾ ਦਾ ਕਹਿਣਾ ਹੈ ਕਿ ਤਾਲੀਬਾਨ ਉੱਪਰ ਸਾਂਤੀ ਕਾਇਮ ਕਰਨ ਲਈ ਸੈਨਿਕਾਂ ਦੀ ਗਿਣਤੀ ਵਿੱਚ ਕਟੌਤੀ ਕਰਨਾ ਠੀਕ ਨਹੀਂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button