PunjabTop News

ASI ਵੱਲੋਂ ਰਿਸ਼ਵਤ ਮੰਗਣ ਦਾ ਵੀਡਿਓ ਵਾਇਰਲ, ਬੋਲਿਆ, ਮੈਂ ਉਧਾਰ ਨਹੀਂ ਕਰਦਾ, ਭਾਵੇਂ ਜਿਥੋਂ ਮਰਜ਼ੀ ਪੈਸੇ ਲਿਆ ਕੇ ਦਿਓ

ਅੰਮ੍ਰਿਤਸਰ : ਸ਼ੋਸ਼ਲ ਮੀਡੀਆ ‘ਤੇ ਇੱਕ ਏਐਸਆਈ ਦੀ ਰਿਸ਼ਵਤ ਮੰਗਣ ਦੀ ਵੀਡਿਓ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਏਐਸਆਈ ਪਿੰਡ ਦੇ ਇੱਕ ਪਰਿਵਾਰ ਉਪਰ ਨਸ਼ਾ ਵੇਚਣ ਦਾ ਦੋਸ਼ ਲਾ ਕੇ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਅਤੇ ਫਿਰ 35 ਹਜ਼ਾਰ ਰੁਪਏ ਉਪਰ ਆ ਗਿਆ । ਹਾਲਾਂਕਿ ਵੀਡੀਓ ਵੇਖਣ ‘ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਆਈ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Jagmeet Brar ਦੇ ਹੱਕ ‘ਚ ਖੜ੍ਹਿਆ Akali ਲੀਡਰ, ਬਾਦਲਾਂ ਦੇ ਖੋਲ੍ਹੇ ਪੁਰਾਣੇ ਭੇਤ! ਫਸਾਏ ਬਾਦਲ| D5 Channel Punjabi

ਜਾਣਕਾਰੀ ਅਨੁਸਾਰ ਏਐਸਆਈ ਸਵੇਰੇ ਹੀ ਪਿੰਡ ਵਿੱਚ ਉਕਤ ਘਰ ਪੁੱਜ ਗਿਆ ਅਤੇ ਪਰਿਵਾਰ ਤੋਂ ਪਰਚਾ ਨਾ ਪਾਉਣ ਲੲ. 35 ਹਜ਼ਾਰ ਰੁਪਏ ਦੀ ਮੰਗ ਕਰਨ ਲੱਗਾ। ਪਰਿਵਾਰ ਵੱਲੋਂ ਪੈਸੇ ਨਾ ਹੋਣ ਦੀ ਦੁਹਾਈ ਪਾਈ ਗਈ, ਕਿ ਉਹ ਤਾਂ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਦੇ ਹਨ ਅਤੇ 2-2 ਰੁਪਏ ਦਾ ਸਾਮਾਨ ਵੇਚ ਕੇ ਢਿੱਡ ਪਾਲਦੇ ਹਨ। ਪਰੰਤੂ ਵੀਡੀਓ ਵਿੱਚ ਜਿਵੇਂ ਏੇਐਸਆਈ ਬੋਲ ਰਿਹਾ ਹੈ ਕਿ ਉਹ ਉਧਾਰ ਨਹੀਂ ਕਰਦਾ, ਭਾਵੇਂ ਜਿਥੋਂ ਮਰਜ਼ੀ ਪੈਸੇ ਲਿਆ ਕੇ ਦਿਓ। ਉਸ ਨੇ ਪਰਿਵਾਰ ਨੂੰ ਕਿਹਾ ਕਿ ਭਾਵੇਂ ਗਹਿਣੇ ਵੇਚੋ ਜਾਂ ਫਿਰ ਮੰਗ ਕੇ ਲਿਆਓ, ਨਹੀਂ ਤਾਂ ਪਰਚਾ ਤਾਂ ਕਰ ਹੀ ਦੇਵਾਂਗਾ। ਜਦੋਂ ਇਸ ਸਬੰਧੀ ਐਸਐਸਪੀ ਸਪਵਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਏਐਸਆਈ ਭਗਵਾਨ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button