PunjabTop News

ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ’ਚ ਏਸੀ ਚੇਅਰ ਕਾਰ ਦਾ ਐਕਸਟਰਾ ਕੋਚ, 75 ਯਾਤਰੀਆਂ ਨੂੰ ਮਿਲੀ ਕਨਫਰਮ ਸੀਟ

ਟਰੇਨਾਂ ’ਚ ਸੀਟ ਲਈ ਮਾਰਾਮਾਰੀ ਤੇ ਵੇਟਿੰਗ ਟਿਕਟ ਦੀ ਚਿੰਤਾ ਵਿਚਕਾਰ ਰੇਲਵੇ ਦੀ ਵਾਧੂ ਕੋਚ ਲਗਾਉਣ ਦੀ ਵਿਵਸਥਾ ਯਾਤਰੀਆਂ ਲਈ ਰਾਹਤ ਬਣ ਕੇ ਸਾਹਮਣੇ ਆਈ ਹੈ। ਟਰੇਨ ਨੰਬਰ (12030) ’ਚ ਏਸੀ ਚੇਅਰ ਕਾਰ ਦਾ ‘ਸੀਈ 1’ ਨਾਂ ਨਾਲ ਐਕਸਟਰਾ ਕੋਚ ਜੋੜ ਕੇ ਚਲਾਉਣ ਨਾਲ 75 ਯਾਤਰੀਆਂ ਨੂੰ ਕਨਫਰਮ ਟਿਕਟ ਮਿਲ ਸਕੀ ਅਤੇ ਉਨ੍ਹਾਂ ਨੂੰ ਵੇਟਿੰਗ ਟਿਕਟ ਦੇ ਭਰੋਸੇ ਯਾਤਰਾ ਕਰਨ ਦੀ ਚਿੰਤਾ ਤੋਂ ਛੁਟਕਾਰਾ ਮਿਲਿਆ।

ਇਸ ਤਰ੍ਹਾਂ ਰੇਲਵੇ ਦੇ ਇਸ ਸ਼ਲਾਘਾਯੋਗ ਫੈਸਲੇ ਨਾਲ ਨਾ ਕੇਵਲ ਅੰਮ੍ਰਿਤਸਰ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੀ, ਸਗੋਂ ਦਿੱਲੀ ਤੋਂ ਅੱਗੇ ਕਨੈਕਟਿਡ ਟਰੇਨਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਵੀ ਦੂਰ ਹੋਈ। ਯਾਤਰੀਆਂ ਨੇ ਅੰਮ੍ਰਿਤਸਰ ਦੀਆਂ ਚਾਰ ਵੱਖ-ਵੱਖ ਟ੍ਰੇਨਾਂ ’ਚ ਐਕਸਟਰਾ ਕੋਚ ਲਗਾਉਣ ਦੇ ਫੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੱਤਾ ਹੈ।

ਯਾਤਰੀ ਬੋਲੇ ਕਿ ਇਸ ਨਾਲ ਕਨਫਰਮ ਟਿਕਟ ਮਿਲਣ ਦੀ ਪ੍ਰੇਸ਼ਾਨੀ ਦੂਰ ਹੋਵੇਗੀ। ਨਾਲ ਹੀ ਨਵੀਂ ਦਿੱਲੀ ਤੋਂ ਕਨੈਕਟਿੰਗ ਟਰੇਨਾਂ ਦੇ ਸਫਰ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਵੀ ਘੱਟ ਹੋਈ ਹੈ। ਰੇਲਵੇ ਵੱਲੋਂ ਇਹ ਵਿਵਸਥਾ ਅਗਲੇ ਦਿਨ ਤੱਕ 30 ਨਵੰਬਰ 2026 ਤੱਕ ਜਾਰੀ ਰਹੇਗੀ। ਦਿੱਲੀ ਤੋਂ ਦੂਜੀ ਟਰੇਨ ਫੜ੍ਹ ਕੇ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀਆਂ ਲਈ ਕਨਫਰਮ ਟਿਕਟ ਮਿਲਣਾ ਵਿਸ਼ੇਸ਼ ਰਾਹਤ ਲੈ ਕੇ ਆਇਆ ਹੈ। ਵਾਧੂ ਕੋਚ ਦੀ ਵਿਵਸਥਾ ਨਾਲ ਯਾਤਰੀਆਂ ਨੂੰ ਆਪਣੀ ਅੱਗੇ ਦੀ ਯਾਤਰਾ ਦੀ ਯੋਜਨਾ ਬਣਾਉਣ ਵਿਚ ਸਹੂਲਤ ਮਿਲੀ ਅਤੇ ਰੇਲਵੇ ਦੀ ਇਸ ਵਿਵਸਥਾ ਨਾਲ ਯਾਤਰੀਆਂ ਨੂੰ ਸਿੱਧੀ ਰਾਹਤ ਮਿਲੀ ਹੈ। ਅ

ਟਰੇਨਾਂ ਵਿਚ ਭੀੜ ਇੰਨੀ ਜ਼ਿਆਦਾ ਵਧ ਗਈ ਹੈ ਕਿ ਵੇਟਿੰਗ ਲਿਸਟ ਲੰਬੀ ਹੋ ਚੁੱਕੀ ਹੈ ਅਤੇ ਯਾਤਰੀਆਂ ਨੂੰ ਕਨਫਰਮ ਟਿਕਟ ਨਹੀਂ ਮਿਲ ਪਾ ਰਹੀ। ਯਾਤਰੀਆਂ ਨੂੰ ਇਸ ਦੁਬਿਧਾ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਅੰਮ੍ਰਿਤਸਰ-ਨਵੀਂ ਦਿੱਲੀ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ਸਮੇਤ ਛੇਹਰਟਾ-ਵਾਰਾਣਸੀ ਸ੍ਰੀ ਗੋਵਰਧਨਪੁਰ ਐਕਸਪ੍ਰੈੱਸ ਅਤੇ ਅੰਮ੍ਰਿਤਸਰ-ਅਜਮੇਰ ਵਿਚਕਾਰ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਐਕਸਟਰਾ ਕੋਚ ਨਾਲ ਪਟੜੀ ’ਤੇ ਦੌੜਾਉਣ ਦਾ ਫੈਸਲਾ ਲਿਆ ਗਿਆ ਹੈ।ਸ਼ਤਾਬਦੀ ਐਕਸਪ੍ਰੈੱਸ ਤੋਂ 75 ਯਾਤਰੀਆਂ ਨੂੰ ਐਕਸਟਰਾ ਕੋਚ ਲੱਗਣ ਨਾਲ ਕਨਫਰਮ ਟਿਕਟ ਮਿਲ ਸਕੀ ਹੈ। ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਅਜਿਹੇ ਸ਼ਲਾਘਾਯੋਗ ਫੈਸਲੇ ਭਵਿੱਖ ਵਿਚ ਵੀ ਲਏ ਜਾਂਦੇ ਰਹਿਣਗੇ। – ਪਰਮਦੀਪ ਸਿੰਘ ਸੈਣੀ, ਸੀਨੀਅਰ ਡੀਸੀਐੱਮ ਫਿਰੋਜ਼ਪੁਰ ਮੰਡਲ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button