Breaking NewsInternationalNews

ਬੈਂਕ ਆਫ ਕੈਨੇਡਾ ਦੀਆਂ ਵਿਆਜ਼ ਦਰਾਂ 1.75 ਫੀਸਦੀ ‘ਤੇ ਬਰਕਰਾਰ, ਅਰਥਚਾਰੇ ਦੀ ਚਾਲ ਹੋ ਸਕਦੀ ਹੈ ਡਾਂਵਾ ਡੋਲ

ਓਟਾਵਾ : ਬੈਂਕ ਆਫ ਕੈਨੇਡਾ ਵਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵੀ ਬਦਲਾਅ ਨਾ ਕਰਦੇ ਹੋਏ ਇਨ੍ਹਾਂ ਨੂੰ 1.75 ਫੀਸਦੀ ‘ਤੇ ਹੀ ਬਰਕਰਾਰ ਰੱਖਿਆ ਹੈ।ਬੈਂਕ ਆਫ ਕੈਨੇਡਾ ਵਲੋਂ ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂਕਿ ਕੈਨੇਡਾ ਦੀ ਆਰਥਿਕਤਾ ਕਾਫੀ ਡਾਂਵਾ ਡੋਲ ਸਥਿਤੀ ਵਿੱਚ ਹੈ। ਇਸ ਸਮੇਂ ਅਲਬਰਟਾ ਸਰਕਾਰ ਵਲੋਂ ਕੱਚੇ ਤੇਲ ਦੇ ਭੰਡਾਰ ਨੂੰ ਖਤਮ ਕਰਨ ਦੇ ਫੈਸਲੇ ਨੇ ਵੀ ਵਿਆਜ਼ ਦਰਾ ਨੂੰ ਪ੍ਰਭਾਵਤ ਕੀਤਾ ਹੈ। ਇਸ ਤੋਂ ਇਲਾਵਾ ਜਰਨਲ ਮੋਟਰਜ਼ ਵਲੋਂ ਆਪਣੇ ਓਸ਼ਵਾ ਵਾਲੇ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਨੇ ਵੀ ਕੈਨੇਡੀਅਨ ਅਰਥਚਾਰੇ ਉੱਤੇ ਸਵਾਲੀਆਂ ਨਿਸ਼ਾਨ ਲਗਾਏ ਹਨ।

Read Also ਕੈਨੇਡੀਅਨ ਅੰਬੈਸੀ ਦਾ ਫੋਨ ਹੋਇਆ ਹੈਕ, ਕਰੋੜਾਂ ਦੀ ਠੱਗੀ

ਸਤੰਬਰ ਦੇ ਮਹੀਨੇ ਆਏ ਕੁਲ ਘਰੇਲੂ ਉਤਪਾਦ ਦੇ ਅੰਕੜਿਆਂ ਵਿੱਚ ਆਈ ਗਿਰਾਵਟ ਅਤੇ ਤੇਲ ਕੀਮਤਾਂ ਵਿੱਚ ਸਥਿਰਤਾ ਨੇ ਵੀ ਕਈ ਸਵਾਲ ਖੜੇ ਕੀਤੇ ਹਨ।ਬੈਂਕ ਵਲੋਂ ਹਰ ਸੰਭਾਵਨਾ ਉੱਤੇ ਗੌਰ ਕੀਤੀ ਜਾ ਰਹੀ ਹੈ ਜਿਸ ਨਾਲ ਅਰਥਚਾਰੇ ਨੂੰ ਸਥਿਰ ਰੱਖਿਆ ਜਾ ਸਕੇ। ਬੈਂਕ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਦੀ ਵਿਆਜ਼ ਦਰਾਂ ਵਿੱਚ ਧੀਮੀ ਚਾਲ ਨਾਲ ਵਾਧੇ ਦੀ ਯੋਜਨਾ ਨੂੰ ਲਾਗੂ ਕਰਨ ਵਿੱਚ ਅੱਜ ਦੇ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button