Breaking NewsD5 specialNewsSportsTop News

Australian ਓਪਨ ‘ਚ ਸਾਨੀਆ-ਰਾਮ ਦੀ ਜੋੜੀ ਮਿਕਸਡ ਡਬਲਜ਼ ਕੁਆਰਟਰ ਫਾਈਨਲ ‘ਚ

ਮੈਲਬੋਰਨ : ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੇ ਉਨ੍ਹਾਂ ਦੇ ਜੋੜੀਦਾਰ ਰਾਜੀਵ ਰਾਮ ਨੇ ਐਤਵਾਰ ਨੂੰ ਇੱਥੇ ਸਿੱਧੇ ਸੈੱਟ ‘ਚ ਐਲੇਨ ਪੇਰੇਜ ਤੇ ਮਾਤਵੇ ਮਿਡਲਕੂਪ ਨੂੰ ਹਰਾ ਕੇ Australian ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਭਾਰਤ ਤੇ ਅਮਰੀਕਾ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਨੇ ਕੋਰਟ ਨੰਬਰ ਤਿੰਨ ‘ਤੇ ਦੂਜੇ ਦੌਰ ਦੇ ਮੁਕਾਬਲੇ ਚ ਇਕ ਘੰਟਾ 27 ਮਿੰਟ ‘ਚ ਆਸਟਰੇਲੀਆ ਦੀ ਪੇਰੇਜ ਤੇ ਨੀਦਰਲੈਂਡ ਦੀ ਮਿਡਲਕੂਪ ਦੀ ਜੋੜੀ ਨੂੰ 7-6 (8/6), 6-4 ਨਾਲ ਹਰਾਇਆ।

Punjab Lok Congress Candidates list: Captain ਨੇ ਸਿਆਸਤ ‘ਚ ਧਮਾਕਾ! ਮੈਦਾਨ ‘ਚ ਉਤਾਰੀ ਆਪਣੀ ਫੌਜ

ਕੁਆਰਟਰ ਫਾਈਨਲ ‘ਚ ਸਾਨੀਆ ਤੇ ਰਾਮ ਦਾ ਮੁਕਾਬਲਾ ਸੈਮ ਸਟੋਸੁਰ ਤੇ ਮੈਥਿਊ ਐਬਡੇਨ ਤੇ ਜੇਮੀ ਫੋਰਲਿਸ ਤੇ ਜੇਸਨ ਕੁਲਬਰ ਦੀ ਆਸਟਰੇਲੀਆਈ ਜੋੜੀਆਂ ਦਰਮਿਆਨ ਹੋਣ ਵਾਲੇ ਦੂਜੇ ਦੌਰ ਦੇ ਮੁਕਾਬਲੇ ਦੀ ਜੇਤੂ ਜੋੜੀ ਨਾਲ ਹੋਵੇਗਾ। ਸਾਨੀਆ ਤੇ ਰਾਮ ਨੇ ਪਹਿਲੇ ਦੌਰ ‘ਚ ਸਰਬੀਆ ਦੀ ਐਲੇਕਸਾਂਦਰ ਕਰੂਨਿਚ ਤੇ ਨਿਕੋਲਾ ਕੇਸਿਚ ਦੀ ਜੋੜੀ ਨੂੰ ਹਰਾਇਆ ਸੀ। 6 ਵਾਰ ਦੀ ਗ੍ਰੈਂਡਸਲੈਮ ਜੇਤੂ ਸਾਨੀਆ ਨੂੰ ਹਾਲਾਂਕਿ ਮਹਿਲਾ ਡਬਲਜ਼ ਦੇ ਪਹਿਲੇ ਦੌਰ ‘ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੌਜੂਦਾ ਸੈਸ਼ਨ ਦੇ ਬਾਅਦ ਸੰਨਿਆਸ ਦਾ ਐਲਾਨ ਕਰਨ ਵਾਲੀ ਸਾਨੀਆ ਟੂਰਨਾਮੈਂਟ ‘ਚ ਇਕਮਾਤਰ ਭਾਰਤੀ ਖਿਡਾਰੀ ਬਚੀ ਹੈ। ਸੈਸ਼ਨ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ‘ਚ ਸ਼ਨੀਵਾਰ ਨੂੰ ਮਿਕਸਡ ਡਬਲਜ਼ ‘ਚ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੀ ਦਾਰਿਜਾ ਜੁਰਾਕ ਸ਼ੇਬਰ ਦੀ ਜੋੜੀ ਪਹਿਲੇ ਦੌਰ ‘ਚ ਹੀ ਹਾਰ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button