Breaking NewsD5 specialIndiaNewsPunjab

ਕੱਲ੍ਹ ਤੋਂ ਬਦਲ ਜਾਣਗੇ ਤੁਹਾਡੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ, ਜੇਬ ‘ਤੇ ਪਵੇਗਾ ਸਿੱਧਾ ਅਸਰ

ਨਵੀਂ ਦਿੱਲੀ : ਦਸੰਬਰ ਮਹੀਨੇ ਦੀ ਸ਼ੁਰੂਆਤ ਨਾਲ ਦੇਸ਼ ‘ਚ ਕਈ ਬਦਲਾਅ ਹੋਣ ਜਾ ਰਹੇ ਹਨ। ਕੱਲ੍ਹ ਕਈ ਵਿੱਤੀ ਨਿਯਮ ਪ੍ਰਭਾਵੀ ਹੋਣਗੇ ਜੋ ਤੁਹਾਡੀ ਜੇਬ ‘ਤੇ ਅਸਰ ਪਾ ਸਕਦੇ ਹਨ। 1 ਦਸੰਬਰ ਤੋਂ ਦੇਸ਼ ‘ਚ ਰਸੋਈ ਗੈਸ ਸਿਲੰਡਰ ਤੋਂ ਲੈ ਕੇ ਬੈਂਕਿੰਗ ਨਿਯਮਾਂ ਤੱਕ ਸਭ ਕੁਝ ਬਦਲਣ ਵਾਲਾ ਹੈ। ਅਜਿਹੇ ‘ਚ ਤੁਹਾਡੇ ਲਈ ਇਨ੍ਹਾਂ ਬਦਲੇ ਹੋਏ ਨਿਯਮਾਂ ਦੇ ਬਾਰੇ ‘ਚ ਜਾਨਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਤੁਸੀ ਆਪਣੇ ਆਪ ਨੂੰ ਇਨ੍ਹਾਂ ਬਦਲਾਵਾਂ ਲਈ ਤਿਆਰ ਕਰ ਸਕੋ।

ਕਿਸਾਨ ਬੀਬੀਆਂ ਨੇ ਕਰਤਾ ਵੱਡਾ ਐਲਾਨ, ਸੁਣ ਥਰ-ਥਰ ਕੰਬੀ ਮੋਦੀ ਸਰਕਾਰ! ਦਿੱਲੀ ਬੈਠੇ ਕਿਸਾਨ ਵੀ ਹੋਏ ਖੁਸ਼!

ਰਸੋਈ ਗੈਸ ਦੀਆਂ ਕੀਮਤਾਂ
ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਸਰਕਾਰ ਰਸੋਈ ਗੈਸ ਯਾਨੀ LPG ਸਿਲੰਡਰਾਂ ਦੀਆਂ ਸਮੀਖਿਆ ਕਰਦੀ ਹੈ। ਯਾਨੀ 1 ਦਸੰਬਰ ਨੂੰ ਵੀ ਦੇਸ਼ ਭਰ ‘ਚ ਰਸੋਈ ਗੈਸ ਦੇ ਮੁੱਲ ਬਦਲਣਗੇ। ਪਿਛਲੇ ਮਹੀਨਿਆਂ ਤੋਂ ਇਨ੍ਹਾਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਹੁਣੇ-ਹੁਣੇ ਦਿੱਲੀ ਤੋਂ ਆਈ ਵੱਡੀ ਖ਼ਬਰ,ਕਿਸਾਨਾਂ ਦੀ ਹੋਈ ਵੱਡੀ ਜਿੱਤ,ਕੇਂਦਰ ਨੇ ਮੀਟਿੰਗ ਕਰ ਲਿਆ ਫੈਸਲਾ?

24x7x365 ਲੈ ਸਕਣਗੇ RTGS ਦਾ ਫਾਇਦਾ
ਦਸੰਬਰ ਤੋਂ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। 1 ਦਸੰਬਰ ਤੋਂ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਰੀਅਲ ਟਾਇਮ ਗ੍ਰਾਸ ਸੈਟਲਮੈਂਟ (RTGS) ਨੂੰ 24x7x365 ਉਪਲੱਬਧ ਕਰਨ ਦਾ ਐਲਾਨ ਕੀਤਾ ਹੈ। ਹੁਣ ਤੁਸੀਂ RTGS ਦੇ ਮਾਧਿਅਮ ਨਾਲ 24 ਘੰਟੇ ਮਨੀ ਟਰਾਂਸਫਰ ਕਰ ਸਕਦੇ ਹੋ। ਵਰਤਮਾਨ ‘ਚ RTGS ਸਿਸਟਮ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਕੰਮਕਾਜੀ ਦਿਨਾਂ ‘ਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲੱਬਧ ਹੁੰਦਾ ਹੈ।

🔴LIVE || ਕਿਸਾਨਾਂ ਨੇ ਭੰਨਿਆ ਦਿੱਲੀ ਦਾ ਹੰਕਾਰ,ਹੋਵੇਗੀ ਜਿੱਤ

ਚਲਾਈਆਂ ਜਾਣਗੀਆਂ ਕਈ ਨਵੀਆਂ ਟਰੇਨਾਂ
1 ਦਸੰਬਰ ਤੋਂ ਭਾਰਤੀ ਰੇਲਵੇ ਕਈ ਨਵੀਂ ਟਰੇਨਾਂ ਚਲਾਉਣ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਸੰਕਟ ਤੋਂ ਬਾਅਦ ਤੋਂ ਰੇਲਵੇ ਲਗਾਤਾਰ ਕਈ ਨਵੀਆਂ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ। ਹੁਣ 1 ਦਸੰਬਰ ਤੋਂ ਵੀ ਕੁਝ ਟਰੇਨਾਂ ਦਾ ਪਰਿਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿੱਚ ਝੇਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਦੋਵੇਂ ਸ਼ਾਮਿਲ ਹਨ। ਦੋਵੇਂ ਟਰੇਨਾਂ ਨੂੰ ਇੱਕੋ ਜਿਹੀ ਸ਼੍ਰੇਣੀ ਦੇ ਤਹਿਤ ਚਲਾਇਆ ਜਾ ਰਿਹਾ ਹੈ। 01077/78 ਪੁਣੇ – ਜੰਮੂਤਵੀ ਪੁਣੇ ਝੇਲਮ ਸਪੈਸ਼ਲ ਅਤੇ 02137/38 ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ ਨਿੱਤ ਚੱਲਣਗੀਆਂ।

ਆਹ ਕਿਸਾਨ ਦਿੱਲੀ ਪਹੁੰਚ ਹੋਇਆ ਤੱਤਾ!ਕਹਿੰਦਾ ਅਜੇ ਤਾਂ ਟ੍ਰੇਲਰ ਆ, ਕਾਨੂੰਨ ਰੱਦ ਨਾ ਕੀਤੇ ਤਾਂ ਦਿਖਾਵਾਂਗੇ ਪੂਰੀ ਫਿਲਮ

ਹੁਣ ਕਿਸਤ ਨਾ ਦੇਣ ‘ਤੇ ਬੀਮਾ ਪਾਲਿਸੀ ਨਹੀਂ ਹੋਵੇਗੀ ਬੰਦ
ਕੋਰੋਨਾ ਵਾਇਰਸ ਸੰਕਰਮਣ ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕਾਂ ਦੀ ਨੌਕਰੀ ਚਲੇ ਗਈ ਹੈ, ਜਿਸਦੀ ਵਜ੍ਹਾ ਨਾਲ ਉਹ ਬੀਮਾ ਪਾਲਿਸੀ ਦੀ ਕਿਸਤ ਸਮੇਂ ਤੇ ਨਹੀਂ ਭਰ ਪਾ ਰਹੇ। ਉਥੇ ਹੀ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਖਰਚ ਜ਼ਿਆਦਾ ਆਉਣ ਦੀ ਵਜ੍ਹਾ ਨਾਲ ਲੋਕ ਪਾਲਿਸੀ ਠੀਕ ਸਮੇਂ ਤੇ ਨਹੀਂ ਭਰ ਪਾਉਂਦੇ ਹਨ। ਅਜਿਹੇ ‘ਚ ਉਨ੍ਹਾਂ ਦੀ ਪਾਲਿਸੀ ਬੰਦ ਹੋ ਜਾਂਦੀ ਹੈ। ਇਸ ਲਈ ਬੀਮਾ ਕੰਪਨੀਆਂ ਨੇ ਇਸ ‘ਚ ਬਦਲਾਅ ਕਰ ਦਿੱਤਾ ਹੈ, ਜਿਸਦੇ ਮੁਤਾਬਕ ਹੁਣ 5 ਸਾਲਾਂ ਦੇ ਬਾਅਦ ਬੀਮਾ ਧਾਰਕ ਪ੍ਰੀਮੀਅਮ ਦੀ ਰਾਸ਼ੀ ਨੂੰ 50 ਫੀਸਦੀ ਤੱਕ ਘਟਾ ਸਕਦਾ ਹੈ। ਯਾਨੀ ਕਿ ਉਹ ਅੱਧੀ ਕਿਸਤ ਦੇ ਨਾਲ ਹੀ ਪਾਲਿਸੀ ਜਾਰੀ ਰੱਖ ਸਕਦਾ ਹੈ।

ਲਓ ਕੈਨੇਡਾ ਤੋਂ ਉੱਠੀ ਕਿਸਾਨਾਂ ਦੇ ਹੱਕ ‘ਚ ਆਵਾਜ਼, ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ

PNB ਤੋਂ ਪੈਸੇ ਕੱਢਣ ਦਾ ਬਦਲੇਗਾ ਨਿਯਮ
ਪੰਜਾਬ ਨੈਸ਼ਨਲ ਬੈਂਕ ਨੇ 1 ਦਸੰਬਰ 2020 ਤੋਂ ਏਟੀਐਮ ਤੋਂ ਪੈਸੇ ਕੱਢਣ ਦੇ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਪੀਐਨਬੀ ਦੇ ਗ੍ਰਾਹਕਾਂ ਨੂੰ 10000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਦੇ ਸਮੇਂ OTP ਭੇਜਿਆ ਜਾਵੇਗਾ। ਉਸ ਓਟੀਪੀ ਨੂੰ ਗ੍ਰਾਹਕਾਂ ਨੂੰ ਏਟੀਐਮ ਮਸ਼ੀਨ ‘ਚ ਦਰਜ ਕਰਨਾ ਪਵੇਗਾ। ਪੀਐਨਬੀ ਨੇ ਗ੍ਰਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ 1 ਦਸੰਬਰ ਤੋਂ ਆਪਣਾ ਮੋਬਾਇਲ ਨੰਬਰ ਨਾਲ ਲੈ ਕੇ ਜਾਓ ਤਾਂ ਕਿ ਓਟੀਪੀ ਆਉਣ ‘ਤੇ ਉਸਨੂੰ ਏਟੀਐਮ ਮਸ਼ੀਨ ‘ਚ ਦਰਜ ਕਰ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button