Breaking NewsD5 specialEntertainmentNewsPunjabTop News

ਸੀ.ਐਮ.ਚੰਨੀ ਅਤੇ ਸੋਨੂੰ ਸੂਦ ਵਿਚਕਾਰ ਹੋਈ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਆਉਣ ਵਾਲੇ ਸਮੇਂ ਦੌਰਾਨ ਵੱਡੇ ਧਮਾਕੇ ਦੇ ਆਸਾਰ ਨਜ਼ਰ ਆ ਰਹੇ ਹਨ। ਅਸਲ ‘ਚ ਇੱਥੇ ਇਕ ਵੱਡੇ ਹੋਟਲ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਿਚਕਾਰ ਮੁਲਾਕਾਤ ਹੋਈ ਹੈ। ਮੁੱਖ ਮੰਤਰੀ ਚੰਨੀ ਅਤੇ ਸੋਨੂੰ ਸੂਦ ਵਿਚਾਲੇ ਇਹ ਮੁਲਾਕਾਤ ਕਿਸ ਵਿਸ਼ੇ ਨੂੰ ਲੈ ਕੇ ਹੋਈ ਹੈ, ਇਸ ਬਾਰੇ ਅਜੇ ਸੰਸ਼ੋਪੰਜਾ ਬਣਿਆ ਹੋਇਆ ਹੈ। ਇਸ ਮੁਲਾਕਾਤ ਨੂੰ ਸਿਆਸੀ ਮਾਹਿਰਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Khabran Da Sira: ਕਿਸਾਨਾਂ ਨੇ ਸੰਸਦ ਵੱਲ ਮੋੜੇ ਟਰੈਕਟਰ ! ਸਰਕਾਰ ਦਾ ਵੱਡਾ ਫੈਸਲਾ, ਬੇਅਦਬੀ ਮਾਮਲਿਆਂ ‘ਚ ਨਵਾਂ ਮੋੜ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੂੰ ਸੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ, ਜਿਸ ਤੋਂ ਬਾਅਦ ਸੋਨੂੰ ਸੂਦ ਦੇ ਸਿਆਸਤ ‘ਚ ਕਦਮ ਰੱਖਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਦੌਰਾ ਰੱਦ ਕਰਨ ਤੋਂ ਬਾਅਦ ਸੋਨੂੰ ਸੂਦ ਦਾ ਸਿਆਸਤ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ।

ਲਓ ਜੀ ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, ਦਿੱਲੀ ਵੱਲ ਵਧੇ ਕਿਸਾਨਾਂ ਦੇ ਕਾਫ਼ਲੇ, ਸਰਕਾਰ ਦੀਆਂ ਵਧੀਆਂ ਧੜਕਨਾਂ

ਸੋਨੂੰ ਸੂਦ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਿਆਸਤ ‘ਚ ਪ੍ਰਵੇਸ਼ ਨਹੀਂ ਕਰ ਰਹੇ ਹਨ। ਸੋਨੂੰ ਸੂਦ ਵੱਲੋਂ ਉਨ੍ਹਾਂ ਖ਼ਬਰਾਂ ਨੂੰ ਵੀ ਸਿਰੇ ਤੋਂ ਨਕਾਰਿਆ ਗਿਆ, ਜਿਨ੍ਹਾਂ ‘ਚ ਉਨ੍ਹਾਂ ਦੇ ਸਿਆਸਤ ‘ਚ ਸ਼ਾਮਲ ਹੋਣ ਦੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਸਿਆਸਤ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਮੇਰੀ ਪਹਿਲ ਫ਼ਿਲਮਾਂ ‘ਚ ਕੰਮ ਕਰਨਾ ਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button