IndiaTop News

ਰਾਜਸਥਾਨ ਦੇ ਕਰੌਲੀ ‘ਚ ਸ਼ਿਵ ਮੰਦਰ ਢਹਿ ਢੇਰੀ, ਪੂਜਾ ਕਰਨ ਆਈਆਂ ਔਰਤਾਂ ਮਲਬੇ ‘ਚ ਦੱਬੀਆਂ

ਰਾਜਸਥਾਨ ਦੇ ਕਰੌਲੀ ਵਿੱਚ ਇੱਕ ਨਾਲੇ ਦੇ ਨਿਰਮਾਣ ਦੌਰਾਨ ਇੱਕ ਸ਼ਿਵ ਮੰਦਰ ਢਹਿ ਗਿਆ, ਜਿਸ ਨਾਲ ਮੰਦਰ ਵਿੱਚ ਪੂਜਾ ਕਰ ਰਹੀਆਂ ਔਰਤਾਂ ਮਲਬੇ ਹੇਠਾਂ ਦੱਬ ਗਈਆਂ। ਇਹ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਮੰਦਰ ਨੇੜੇ ਡਰੇਨ ਬਣਾਉਣ ਲਈ ਮਸ਼ੀਨ ਪੁੱਟ ਰਹੀ ਸੀ ਅਤੇ ਅਚਾਨਕ ਮਸ਼ੀਨ ਮੰਦਰ ਨਾਲ ਟਕਰਾ ਗਈ।ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਮਲਬੇ ਹੇਠੋਂ ਚਾਰ ਔਰਤਾਂ ਨੂੰ ਬਚਾਇਆ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ।ਦੱਸਣਯੋਗ ਹੈ ਕਿ ਕਰੌਲੀ ਦੇ ਸਪੋਤਰਾ ਬਾਜ਼ਾਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ। ਇਸ ਤੋਂ ਬਾਅਦ ਮਲਬੇ ਕਾਰਨ ਸੜਕ ਜਾਮ ਹੋ ਗਈ। ਪ੍ਰਸ਼ਾਸਨ ਦੀਆਂ ਟੀਮਾਂ ਮਲਬਾ ਹਟਾਉਣ ਵਿੱਚ ਜੁੱਟ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button