SportsBreaking NewsD5 specialNewsTop News

Asian ਚੈਂਪੀਅਨ ਬਾਕਸਰ Dingko Singh ਦਾ ਦੇਹਾਂਤ,ਪਿਛਲੇ ਕੁਝ ਸਮਾਂ ਤੋਂ ਕੈਂਸਰ ਨਾਲ ਸੀ ਪੀੜਿਤ

ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਮੁੱਕੇਬਾਜ਼ ਡਿੰਗਕੋ ਸਿੰਘ ਦਾ ਵੀਰਵਾਰ ਨੂੰ ਮਣੀਪੁਰ ‘ਚ ਦੇਹਾਂਤ ਹੋ ਗਿਆ। ਉਹ 42 ਸਾਲ ਦੇ ਸਨ ਅਤੇ ਪਿਛਲੇ ਕੁਝ ਸਮਾਂ ਤੋਂ ਲੀਵਰ ਦੇ ਕੈਂਸਰ ਨਾਲ ਪੀੜਿਤ ਸਨ। ਡਿੰਗਕੋ ਨੇ 1998 ‘ਚ ਬੈਂਕਾਕ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਰਜੁਨ ਐਵਾਰਡ ਅਤੇ ਪਦਮਸ਼੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਿਛਲੇ ਸਾਲ ਕੋਰੋਨਾ ਪੌਜ਼ੀਟਿਵ ਵੀ ਪਾਏ ਗਏ ਸਨ।

🔴LIVE| ਰਾਕੇਸ਼ ਟਿਕੈਤ ਨੇ ਹਿਲਾਤੀ ਕੇਂਦਰ ਦੀਆਂ ਜੜ੍ਹਾਂ !ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ !

ਪਿਛਲੇ ਸਾਲ ਜਨਵਰੀ ‘ਚ ਉਨ੍ਹਾਂ ਦੇ ਲੀਵਰ ਦਾ ਵੀ ਇਲਾਜ਼ ਕੀਤਾ ਗਿਆ ਸੀ ਅਤੇ ਇਸਦੇ ਲਈ ਉਨ੍ਹਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਸੀ। ਉਹ 2018 ਤੋਂ ਹੀ ਕੈਂਸਰ ਨਾਲ ਜੂਝ ਰਹੇ ਸਨ। ਡਿੰਗਕੋ ਨੂੰ ਕੈਂਸਰ ਦੇ ਇਲਾਜ ਲਈ ਪਿਛਲੇ ਸਾਲ ਅਪ੍ਰੈਲ ਵਿੱਚ ਸਪਾਈਸਜੈੱਟ ਏਅਰ ਐਬੂਲੈਂਸ ਦੇ ਮਾਧਿਅਮ ਨਾਲ ਇੰਫਾਲ ਤੋਂ ਦਿੱਲੀ ਲਿਆਂਦਾ ਗਿਆ ਸੀ।

ਕੈਪਟਨ ਦੇ ਸ਼ਹਿਰ ਚ ਸਿੱਧੂ ਦਾ ਵੱਡਾ ਧਮਾਕਾ !ਪਹਿਲਾਂ ਕਰਦਾ ਸੀ ਟਵੀਟ ਹੁਣ ਹੋ ਗਿਆ ਸਿੱਧਾ !ਕੈਪਟਨ ਦੀ ਵੀ ਉੱਡ ਗਈ ਨੀਂਦ !

ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ, ‘ਮੈਂ ਸ਼੍ਰੀ ਡਿੰਗਕੋ ਸਿੰਘ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਹ ਭਾਰਤ ਦੇ ਸਰਵਸ੍ਰੇਸ਼ਠ ਮੁੱਕੇਬਾਜ਼ਾਂ ਵਿਚੋਂ ਇਕ ਸਨ। ਡਿੰਗਕੋ ਦੇ 1998 ਬੈਂਕਾਕ ਏਸ਼ੀਆਈ ਖੇਡਾਂ ਵਿਚ ਜਿੱਤੇ ਗਏ ਸੋਨ ਤਮਗੇ ਨੇ ਭਾਰਤ ਵਿਚ ਮੁੱਕੇਬਾਜ਼ੀ ਕ੍ਰਾਂਤੀ ਨੂੰ ਜਨਮ ਦਿੱਤਾ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।’

ਕੈਪਟਨ ਦੇ ਸ਼ਹਿਰ ਚ ਸਿੱਧੂ ਦਾ ਵੱਡਾ ਧਮਾਕਾ !ਪਹਿਲਾਂ ਕਰਦਾ ਸੀ ਟਵੀਟ ਹੁਣ ਹੋ ਗਿਆ ਸਿੱਧਾ !ਕੈਪਟਨ ਦੀ ਵੀ ਉੱਡ ਗਈ ਨੀਂਦ !

2008 ਬੀਜਿੰਗ ਓਲੰਪਿਕ ਦੇ ਕਾਂਸੀ ਪਦਕ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਟਵੀਟ ਕੀਤਾ, ‘ਇਸ ਹਾਰ ’ਤੇ ਮੇਰੀ ਦਿਲੀ ਹਮਦਰਦੀ ਹੈ। ਉਨ੍ਹਾਂ ਦਾ ਜੀਵਨ ਅਤੇ ਸੰਘਰਸ਼ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹੇਗਾ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੁੱਖ ਦੀ ਇਸ ਘੜੀ ਵਿਚੋਂ ਉਭਰਨ ਦੀ ਸ਼ਕਤੀ ਪ੍ਰਦਾਨ ਕਰੇ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button