EntertainmentTop News

ਗਾਇਕ ਗੁਰਨਾਮ ਭੁੱਲਰ ਪਹੁੰਚੇ ਬਰੈੰਪਟਨ, 22 ਅਪ੍ਰੈਲ ਨੂੰ CAA Centre ਵਿੱਚ ਲਾਇਵ ਸ਼ੋਅ ਦੀ ਤਿਆਰੀ

ਬਰੈੰਪਟਨ : ਪੰਜਾਬੀ ਫਿਲਮ ਇੰਡਸਟਰੀ ਦਾ ਚਰਚਿਤ ਨਾਮ ਤੇ ਸੁਰੀਲਾ ਗਾਇਕ ਗੁਰਨਾਮ ਭੁੱਲਰ ਬਰੈੰਪਟਨ ਪਹੁੰਚ ਚੁੱਕਿਆ ਹੈ। ਗੁਰਨਾਮ ਨੂੰ ਚਾਹੁਣ ਵਾਲੇ ਉਹਨੂੰ ਸ਼ਹਿਰ ਵਿੱਚ ਵੇਖ ਕੇ ਬੇਹੱਦ ਖੁਸ਼ ਹਨ ਤੇ 22 ਅਪ੍ਰੈਲ ਨੂੰ ਸੀ. ਏ. ਏ ਸੈਂਟਰ ਵਿੱਚ ਹੋਣ ਵਾਲੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੂਰੇ ਜੀ.ਟੀ.ਏ ਵਿੱਚ ‘ਡਾਇਮੰਡ ਦੀ ਝਾਂਜਰ’ ਵਾਲਾ ਗਾਇਕ ਛਾਇਆ ਹੋਇਆ ਹੈ। ਗੁਰਨਾਮ ਭੁੱਲਰ ਜਿੱਥੇ ਆਪਣੇ ਚਹੇਤਿਆਂ ਨੂੰ ਹੱਸਕੇ ਮਿਲ ਰਿਹਾ ਹੈ ਉੱਥੇ ਹੀ ਉਹ ਅੱਜ ਡੀ5 ਪੰਜਾਬੀ ਤੇ ਜੀ.ਟੀ.ਏ ਨਿਊਜ਼ ਦੇ ਸਟੂਡਿਉ ਵਿੱਚ ਉਚੇਚੇ ਤੌਰ ‘ਤੇ ਪਹੁੰਚਿਆ।

ਲੱਖ ਲਾਹਨਤਾਂ ਅਜਿਹੇ ਪ੍ਰਸ਼ਾਸਨ ‘ਤੇ! ਗੈਂਗਸਟਰ ਨੂੰ ਜੇਲ੍ਹ ‘ਚ ਮਿਲਦੀ ਸੀ ਪਤਨੀ! CM ਦਾ ਜ਼ਿੰਮੇਵਾਰ ਮੰਤਰੀ ‘ਤੇ ਐਕਸ਼ਨ!

ਗੁਰਨਾਮ ਨੇ ਚਮਕੌਰ ਮਾਛੀਕੇ ਤੇ ਇਰਵਿੰਦਰ ਆਹਲੂਵਾਲੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਬਰੈੰਪਟਨ ਦੇ ਸ਼ੋਅ ਨੂੰ ਲੈਕੇ ਬਹੁਤ ਉਤਸੁਕ ਹੈ ਤੇ ਸ਼ੋਅ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਉਹ ਕੁਝ ਨਵਾਂ ਲੈਕੇ ਆਇਆ ਹੈ। ਪਰਮੋਟਰਾਂ ਨੇ ਕਿਹਾ ਕਿ ਟਿਕਟਾਂ www.ticketmaster.ca ਤੋਂ ਖਰੀਦੀਆਂ ਜਾ ਸਕਦੀਆਂ ਹਨ। ਗੁਰਨਾਮ ਭੁੱਲਰ ਨਾਲ ਪਰਮੋਟਰ ਰਮਨ ਖੰਗੂੜਾ, ਜਸਪ੍ਰੀਤ ਧਾਲੀਵਾਲ ਕੈਲਗਰੀ ਤੋਂ ਉਚੇਚੇ ਤੌਰ ‘ਤੇ ਪਹੁੰਚੇ। ਉਹਨਾਂ ਦੇ ਨਾਲ ਦੇਵ ਮਿਨਹਾਸ, ਹਰਮਨ ਮਾਘੋ, ਰਾਜਾ ਰਾਹਲ, ਜੱਸ ਬਰਾੜ, ਰਾਜੂ ਢੀਂਡਸਾ, ਪਰਗਟ ਭੱਠਲ, ਗੁਰਪਰੇਮ ਧਾਲੀਵਾਲ, ਜੱਸੂ ਬੇਨੀਪਾਲ, ਜਗਦੀਪ ਖੰਗੂੜਾ, ਸਰਬ ਗਿੱਲ, ਪਾਪੁਲਰ ਪੀਜ਼ਾ ਵਾਲੇ ਕੁਲਵੰਤ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button