Breaking NewsD5 specialNewsPoliticsPunjab

Arvinder Pehalwan | ਅਰਵਿੰਦਰ ਭਲਵਾਨ ਦੇ ਕਤਲ ਦਾ ਮਾਮਲਾ, ਖਹਿਰਾ ਨੇ ਕੀਤਾ ਵੱਡਾ ਐਲਾਨ, Sidhu ਦਾ ਵੀ ਮਿਲੂ ਸਾਥ?

ਪਟਿਆਲਾ : ਪੰਜਾਬ ਪੁਲਿਸ ਦੇ ਏਐਸਆਈ ਹੱਥੋਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਤਲ ਮਗਰੋਂ ਲੋਕਾਂ ਰੋਸ ਵੱਧ ਰਿਹਾ ਹੈ। ਹੁਣ ਕਬੱਡੀ ਪ੍ਰੇਮੀਆਂ ਨੇ ਪੰਜਾਬ ਪੁਲਿਸ ਦੀ ਤਰਜ਼ ’ਤੇ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕਬੱਡੀ ਫੈਡਰੇਸ਼ਨਾਂ ਨੇ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਤਲ ਕੀਤੇ ਗਏ ਖਿਡਾਰੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

Lockdown ‘ਚ ਵੀ ਆਹ ਵੇਖੋ ਕੀ ਹੋ ਰਿਹੈ, ਦੱਬ ਕੇ ਸ਼ੇਅਰ ਕਰੋ ਤਾਂ ਕਿ ਕੈਪਟਨ ਸਾਬ੍ਹ ਤੱਕ ਪਹੁੰਚੇ! ਕੈਮਰੇ ਦੇਖ ਕੇ ਭੱਜੇ

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨ ਹਰਜੀਤ ਸਿੰਘ ਦੇ ਮਾਮਲੇ ਵਿੱਚ ਸਿਰਫ ਹੱਥ ਹੀ ਵੱਢਿਆ ਗਿਆ ਸੀ ਜਦਕਿ ਇਸ ਮਾਮਲੇ ਵਿੱਚ ਇੱਕ ਏਐਸਆਈ ਨੇ ਅਰਵਿੰਦਰ ਭਲਵਾਨ ਦਾ ਕਤਲ ਹੀ ਕਰ ਦਿੱਤਾ ਹੈ। ਖਹਿਰਾ ਨੇ ਲੋਕਾਂ ਨੂੰ ‘ਮੈਂ ਵੀ ਹਾਂ ਅਰਵਿੰਦਰ ਭਲਵਾਨ’ ਮੁਹਿੰਮ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ ਹੈ।

NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ

ਉਨ੍ਹਾਂ ਆਪਣੀ ਫੇਸਬੁੱਕ ਤੇ ਪੋਸਟ ਸ਼ੇਅਰ ਕਰਦਿਆ ਲਿਖਿਆ ਕਿ ‘ਦੋਸਤੋ, ਆਉ ਅਸੀਂ ਸਾਰੇ ਇਕੱਠੇ ਹੋ ਕੇ 25 ਮਈ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਰਵਿੰਦਰ ਭਲਵਾਨ ਵਾਸਤੇ ਇਨਸਾਫ਼ ਲਈ ਇੱਕ ਕੈਂਡਲ ਮਾਰਚ ਕੱਢੀਏ ਅਤੇ ਕਿਰਪਾ ਕਰਕੇ “ਮੈਂ ਵੀ ਹਾਂ ਅਰਵਿੰਦਰ ਭਲਵਾਨ” ਮੁਹਿੰਮ ਦੀ ਹਮਾਇਤ ਲਈ ਫੇਸਬੁੱਕ ਉੱਪਰ ਇੱਕ ਮਿੰਟ ਦੀਆਂ ਵੀਡੀਉ ਪੋਸਟ ਕਰੀਏ – ਖਹਿਰਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button