Breaking NewsD5 specialIndiaNewsPunjabTop News

ਲਗਾਤਾਰ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ, ਪ੍ਰੇਸ਼ਾਨ ਟਰਾਂਸਪੋਰਟਰਾਂ ਨੇ ਸਰਕਾਰ ਨੂੰ ਦਿੱਤੀ ਹੜਤਾਲ ਦੀ ਚਿਤਾਵਨੀ

ਨਵੀਂ ਦਿੱਲੀ : ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਅਤੇ ਉੱਚ ਟੈਕਸ ਦਾ ਵਿਰੋਧ ਕਰਦੇ ਹੋਏ ਟਰਾਂਸਪੋਰਟਰਾਂ ਨੇ ਹੜਤਾਲ ‘ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਟਰਾਂਸਪੋਰਟਰਾਂ ਦੇ ਸਿਖਰ ਸੰਗਠਨ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (AIMTC) ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਟੈਕਸ ਦੀਆਂ ਉੱਚ ਦਰਾਂ, ਈ-ਵੇ ਬਿਲ ਨਾਲ ਸਬੰਧਿਤ ਕਈ ਗੱਲਾਂ ਅਤੇ ਵਾਹਨਾਂ ਨੂੰ ਕਬਾੜ ਕਰਨ ਦੀ ਮੌਜੂਦਾ ਨੀਤੀ ਆਦਿ ‘ਤੇ ਏਆਈਐਮਟੀਸੀ ਦੀ ਗਵਰਨਿੰਗ ਕੌਂਸਲ ‘ਚ ਚਰਚਾ ਕੀਤੀ ਗਈ।

🔴LIVE ਬੀਜੇਪੀ ‘ਚ ਬਗ਼ਾਵਤ!ਖਤਰੇ ‘ਚ ਮੋਦੀ ਦੀ ਕੁਰਸੀ!ਕਿਸਾਨਾਂ ਦੇ ਹੱਕ ‘ਚ ਅਮਿਤ ਸ਼ਾਹ ਲੈਣਗੇ ਵੱਡਾ ਫੈਸਲਾ?

14 ਦਿਨ ਦਾ ਨੋਟਿਸ ਜਾਰੀ ਕਰੇਗਾ ਸੰਗਠਨ
ਏਆਈਐਮਟੀਸੀ ਲੱਗਭੱਗ 95 ਲੱਖ ਟਰੱਕ ਡਰਾਇਵਰਾਂ ਅਤੇ ਲੱਗਭੱਗ 50 ਲੱਖ ਬੱਸਾਂ ਅਤੇ ਟੂਰਿਸਟ ਓਪਰੇਟਰ ਦੀ ਤਰਜਮਾਨੀ ਕਰਨ ਦਾ ਦਾਅਵਾ ਕਰਦਾ ਹੈ। ਸੰਗਠਨ ਨੇ ਬਿਆਨ ‘ਚ ਕਿਹਾ ਕਿ ਉਸਦੀ ਰਾਸ਼ਟਰੀ ਅਗਵਾਈ ਨੇ ਮੰਗਾਂ ਦੇ ਹੱਲ ਦੀ ਦਿਸ਼ਾ ‘ਚ ਪ੍ਰਕਿਰਿਆ ਸ਼ੁਰੂ ਕਰਨ ਲਈ ਸਰਕਾਰ ਨੂੰ 14 ਦਿਨ ਦਾ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ।

ਖ਼ਤਮ ਹੋਈਆਂ ਵੋਟਾਂ ,ਹੁਣ ਹੋਵੇਗਾ ਪੰਜਾਬ ‘ਚ ਏਹ ਕੰਮ, ਦੇਖੋ ਅੱਗੇ ਕੀ ਬਣਦਾ ?

ਇਹ ਹਨ ਮੁਖ ਮੰਗਾਂ
ਮੁੱਖ ਮੰਗਾਂ ਵਿੱਚ ਡੀਜ਼ਲ ਦੀਆਂ ਕੀਮਤਾਂ ‘ਚ ਤੁਰੰਤ ਕਮੀ ਅਤੇ ਇਸ ‘ਚ ਬਰਾਬਰੀ, ਈ-ਵੇ ਬਿਲ ਅਤੇ ਜੀਐਸਟੀ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਅਤੇ ਵਾਹਨਾਂ ਨੂੰ ਕਬਾੜ ਕਰਨ ਦੀ ਨੀਤੀ ਨੂੰ ਅਮਲ ‘ਚ ਲਿਆਉਣ ਤੋਂ ਪਹਿਲਾਂ ਟਰਾਂਸਪੋਰਟਰਾਂ  ਦੇ ਨਾਲ ਇਸ ਬਾਰੇ ‘ਚ ਚਰਚਾ ਸ਼ਾਮਿਲ ਹੈ।  ਸੰਗਠਨ ਨੇ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਦੇਸ਼ ਭਰ ‘ਚ ਪਰਿਚਾਲਨ ਬੰਦ ਕਰਨ ਨੂੰ ਮਜ਼ਬੂਰ ਹੋਣਗੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button