Breaking NewsD5 specialIndiaNewsPunjabTop News

Arvind Kejriwal ਨੇ Jalandhar ‘ਚ ਵਪਾਰੀਆਂ ਨਾਲ ਕੀਤੀ ਬੈਠਕ, 24 ਘੰਟੇ ਬਿਜਲੀ ਸਮੇਤ ਕੀਤੇ ਇਹ 10 ਵਾਅਦੇ

ਜਲੰਧਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਜਲੰਧਰ ‘ਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਆਉਣ ‘ਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ। ਇਸਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਵਾਅਦੇ ਵੀ ਕੀਤੇ।

ਕੇਜਰੀਵਾਲ ਦਾ ਵਿਰੋਧ, ਕਿਸਾਨਾਂ ਨੇ ਪਾਇਆ ਘੇਰਾ || D5 Channel Punjabi

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਬਨਣ ‘ਤੇ ਪੁਰਾਣੇ ਕਾਨੂੰਨਾਂ ‘ਚ ਸੁਧਾਰ ਕੀਤਾ ਜਾਵੇਗਾ। ਜੋ ਜ਼ਰੂਰੀ ਨਹੀਂ ਉਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਲਾਲਫੀਤਾਸ਼ਾਹੀ ਅਤੇ ਇੰਸਪੈਕਟਰ ਰਾਜ ਵੀ ਖ਼ਤਮ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ 3 – 6 ਮਹੀਨਿਆਂ ‘ਚ VAT ਰੀਫੰਡ, ਬੁਨਿਆਦੀ ਢਾਂਚੇ ਨੂੰ ਠੀਕ ਕਰਨਾ, ਹਫਤਾ ਪ੍ਰਣਾਲੀ ਅਤੇ ਗੁੰਡਾ ਟੈਕਸ ਦੀ ਸਮਾਪਤੀ, ਪਾਰਟਨਰ ਦੇ ਰੂਪ ‘ਚ ਕੰਮ ਕਰਣਾ, ਸ਼ਾਂਤਮਈ ਪੰਜਾਬ ਅਤੇ MSME ਨੂੰ ਵਧਾਉਣ ਦਾ ਵਾਅਦਾ ਕੀਤਾ।

ਨਵਜੋਤ ਸਿੱਧੂ ਨੂੰ ਆਇਆ ਸੱਦਾ, ਅਸਤੀਫ਼ੇ ‘ਤੇ ਅੜਿਆ ਪੇਚ ! D5 Channel Punjabi

ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਈਮਾਨਦਾਰ ਮੁੱਖਮੰਤਰੀ ਹੋਵੇਗਾ, ਈਮਾਨਦਾਰ ਮੰਤਰੀ ਮੰਡਲ ਹੋਵੇਗਾ ਤਾਂ ਮੈਂ ਚੁਣੌਤੀ ਦੇ ਸਕਦਾ ਹਾਂ ਕਿ ਹੇਠਲਾ ਸਾਰਾ ਢਾਂਚਾ ਆਪਣੇ ਆਪ ਠੀਕ ਹੋ ਜਾਵੇਗਾ। ਅਜਿਹਾ ਨਹੀਂ ਕਿ ਇਹ ਹੋ ਨਹੀਂ ਸਕਦਾ, ਦਿੱਲੀ ‘ਚ ਅਸੀਂ ਕਰਕੇ ਦਿਖਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button