Breaking NewsEntertainmentNews

ਫਿਰ ਫਸੇ ਅਰਮਾਨ ਕੋਹਲੀ, ਸ਼ਰਾਬ ਦੀਆਂ 41 ਬੋਤਲਾਂ ਸਮੇਤ ਗ੍ਰਿਫ਼ਤਾਰ

ਮੁੰਬਈ : ਬਿਗ ਬਾਸ ਸੀਜਨ 7 ਨਾਲ ਪਾਪੂਲਰ ਹੋਏ ਅਦਾਕਾਰ ਅਰਮਾਨ ਕੋਹਲੀ ਨੂੰ ਪੁਲ‍ਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੋਹਲੀ ਆਪਣੇ ਗ਼ੁੱਸੇ ਲਈ ਫੇਮਸ ਹਨ, ਕਈ ਵਾਰ ਉਹ ਤੈਸ਼ ਵਿੱਚ ਆ ਆਪਣਾ ਆਪ ਖੋਹ ਚੁੱਕੇ ਹਨ। ਅਰਮਾਨ ਕੋਹਲੀ ਨੂੰ ਕੱਲ ਰਾਤ ਮੁੰਬਈ ਪੁਲਿਸ ਨੇ ਗੈਰ ਕਾਨੂੰਨੀ ਸ਼ਰਾਬ ਰੱਖਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। ਖਬਰਾਂ ਮੁਤਾਬਕ ਅਰਮਾਨ ਕੋਬਲੀ ਕੋਲ ‘ਸਕੌਚ ਵਿੱਸਕੀ’ ਦੀਆਂ 41 ਬੋਤਲਾਂ ਬਰਾਮਦ ਹੋਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਮਾਨ ਕੋਹਲੀ ‘ਤੇ ਉਸ ਦੀ ਪ੍ਰੇਮਿਕਾ ਨੀਰੂ ਰੰਧਾਵਾ ਨੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ। ਅਰਮਾਨ ਤੇ ਨੀਰੂ ਪਿਛਲੇ 3 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ। ਨੀਰੂ ਨੇ ਆਪਣੇ ਦੋਸ਼ ‘ਚ ਅਰਮਾਨ ਕੋਹਲੀ ‘ਤੇ ਬੁਰੀ ਤਰ੍ਹਾਂ ਕੁੱਟਣ ਦਾ ਦੋਸ਼ ਲਾਉਂਦੇ ਹੋਏ ਪੁਲਿਸ ਤੋਂ ਮਦਦ ਮੰਗੀ ਸੀ।

Read Also ਅਮਿਤਾਭ ਬੱਚਨ ਨੇ ਨਿਭਾਇਆ ਆਪਣਾ ਵਾਅਦਾ, NGO ਨੂੰ ਦਾਨ ਕੀਤੇ 50 ਲੱਖ

ਉਥੇ ਹੀ ਨੀਰੂ ਨੇ ਆਪਣੀਆਂ ਗੰਭੀਰ ਸੱਟਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀਆਂ ਸਨ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਅਰਮਾਨ ਕੋਹਲੀ ਪੁਲਿਸ ਦੀ ਨਜ਼ਰ ‘ਚ ਆ ਗਿਆ ਹੈ। ਮੁੰਬਈ ਦੇ ਸੀਨੀਅਰ ਅਫਸਰ ਮੁਤਾਬਕ, ਅਰਮਾਨ ਕੋਹਲੀ ਕੋਲੋਂ ਹੱਦ ਤੋਂ ਜ਼ਿਆਦਾ ਸਕੌਚ ਵਿੱਸਕੀ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ ‘ਚ ‘Under section 63(E) of Bombay Liquor Prohibition Act, 1949’ ਦੇ ਮੁਤਾਬਕ ਤਿੰਨ ਸਾਲ ਦੀ ਜੇਲ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੀਈਏ ਕਿ ਕਾਨੂੰਨੀ ਨਿਯਮ ਮੁਤਾਬਕ ਕੋਈ ਵੀ ਵਿਅਕਤੀ ਸਿਰਫ 12 ਬੋਤਲਾਂ ਤੋਂ ਜ਼ਿਆਦਾ ਸ਼ਰਾਬ ਨਹੀਂ ਰੱਖ ਸਕਦਾ।

ਯਾਤਰਾ ਜਾਂ ਸਫਰ ‘ਚ ਸਿਰਫ 2 ਬੋਤਲਾਂ ਹੀ ਰੱਖਣ ਦੀ ਆਗਿਆ ਹੈ ਪਰ ਖਬਰ ਹੈ ਕਿ ਅਰਮਾਨ ਕੋਹਲੀ ਕੋਲੋ ਸਕੌਚ ਵਿੱਸਕੀ ਦੀਆਂ 41 ਬੋਤਲਾਂ ਬਰਾਮਦ ਹੋਈਆਂ ਹਨ। ਇਸ ਮਾਮਲੇ ‘ਚ ਬੁਰੀ ਤਰ੍ਹਾਂ ਫਸ ਸਕਦਾ ਹੈ ਅਰਮਾਨ ਕੋਹਲੀ। ਦੱਸਣਯੋਗ ਹੈ ਕਿ ਅਰਮਾਨ ਕੋਹਲੀ ਨੇ ਸਾਲ 1992 ‘ਚ ਆਈ ਫਿਲਮ ‘ਵਿਰੋਧੀ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ‘ਦੁਸ਼ਮਨ ਜਮਾਨਾ’, ‘ਅਨਾਮ’, ‘ਕੋਹਰਾ’, ‘ਔਲਾਦ ਕੇ ਦੁਸਣਨ’, ‘ਵੀਰ’, ‘ਕਹਿਰ’, ‘ਦੁਸ਼ਮਣੀ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਇਨ੍ਹਾਂ ਦੇ ਬਾਵਜੂਦ ਵੀ ਉਨ੍ਹਾਂ ਬਾਲੀਵੁੱਡ ‘ਚ ਖਾਸ ਪਛਾਣ ਨਾ ਕਾਇਮ ਕਰ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button