Breaking NewsD5 specialNewsPunjabPunjab Officials

ਜਰਖੜ ਵਿਖੇ ਲੱਗੇ ਫ੍ਰੀ ਕੈਂਸਰ ਮੈਡੀਕਲ ਕੈਂਪ ਨੂੰ ਭਰਵਾਂ ਹੁੰਗਾਰਾ

ਲੁਧਿਆਣਾ 23 ਮਾਰਚ 2021 – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਹੇਠ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਹਾੜੇ ਮੌਕੇ ਸਵਰਗੀ ਮਾਤਾ ਨਛੱਤਰ ਕੌਰ ਦੀ ਯਾਦ ਵਿਚ ਲਗਾਏ ਗਏ ਫ੍ਰੀ ਕੈਂਸਰ ਮੈਡੀਕਲ ਕੈਂਪ ਨੂੰ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ. ਇਹ ਫ੍ਰੀ ਮੈਡੀਕਲ ਕੈਂਪ ਡਾ. ਕੁਲਵੰਤ ਸਿੰਘ ਧਾਲੀਵਾਲ, ਗਲੋਬਲ ਅੰਬੈਸਡਰ, ਵਰਲਡ ਕੈਂਸਰ ਕੇਅਰ, ਡਾ. ਜਸਵੰਤ ਸਿੰਘ ਗਰੇਵਾਲ, ਚੀਫ ਅਡਵਾਈਜ਼ਰ ਪੰਜਾਬ ਵਰਲਡ ਕੈਂਸਰ ਕੇਅਰ ਦੀ ਸਰਪ੍ਰਸਤੀ ਹੇਠ ਲਾਇਆ ਗਿਆ|

ਇਸ ਮੌਕੇ ਕੈਂਪ ਦਾ ਉਦਘਾਟਨ ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ, ਅਮਰੀਕ ਸਿੰਘ ਮਿਨਹਾਸ ਸਾਬਕਾ ਐੱਸ. ਪੀ, ਇਸੰਪੈਕਟਰ ਬਲਬੀਰ ਸਿੰਘ, ਜਗਦੀਪ ਸਿੰਘ ਕਾਹਲੋਂ ਆਦਿ ਸ਼ਖਸ਼ੀਅਤਾਂ ਨੇ ਕੀਤਾ| ਇਸ ਮੌਕੇ 200 ਦੇ ਕਰੀਬ ਇਲਾਕਾ ਵਾਸੀਆਂ ਨੇ ਕੈਂਪ ‘ਚ ਕੈਂਸਰ ਤੇ ਹੋਰ ਬਿਮਾਰੀਆਂ ਦੀ ਜਾਂਚ ਕਰਾਈ, ਜਿਨ੍ਹਾਂ ਦੀ ਮੈਡੀਕਲ ਰਿਪੋਰਟ 10 ਅਪ੍ਰੈਲ ਨੂੰ ਆਵੇਗੀ.

ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ, ਇਸ ਮੌਕੇ ਟਰੱਸਟ ਦੇ ਮੁਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਡਾਕਟਰ ਧਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਮੌਕੇ ਸੁਖਪਾਲ ਸਿੰਘ ਸੇਖੋਂ ਮੁਖ ਖੇਤੀਬਾੜੀ ਅਫਸਰ, ਜੋਗਿੰਦਰ ਸਿੰਘ ਪਟਵਾਰੀ, ਸਰਪੰਚ ਲਛਮਣ ਸਿੰਘ ਮਹਿਮਾਂ ਸਿੰਘ ਵਾਲਾ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਯਾਦਵਿੰਦਰ ਸਿੰਘ ਤੂਰ, ਜੀਤ ਸਿੰਘ ਲਾਦੀਆਂ, ਗੁਰਸਤਿੰਦਰ ਸਿੰਘ ਪ੍ਰਗਟ, ਇਕਬਾਲ ਸਿੰਘ ਗਰੇਵਾਲ, ਸਾਹਿਬਜੀਤ ਸਿੰਘ ਸਾਬ੍ਹੀ, ਹਰਮੇਲ ਸਿੰਘ ਕਾਲਾ, ਰਜਿੰਦਰ ਸਿੰਘ ਜਰਖੜ, ਸ਼ਿਵ ਸ਼ਰਮਾ ਐਡਵੋਕੇਟ, ਸੁਪਨੀਤ ਸਿੰਘ, ਸੁਮੀਤ ਸਿੰਘ, ਸ਼ਰਨਜੀਤ ਸਿੰਘ ਥਰੀਕੇ, ਬੂਟਾ ਸਿੰਘ ਮਲਕਪੁਰ ਕੈਨੇਡਾ, ਸੰਦੀਪ ਸਿੰਘ ਪੰਧੇਰ, ਬਾਬਾ ਰੁਲਦਾ ਸਿੰਘ, ਮਲਕੀਤ ਸਿੰਘ ਆਲਮਗੀਰ, ਜਰਨੈਲ ਸਿੰਘ ਆਲਮਗੀਰ, ਆਦਿ ਇਲਾਕੇ ਦੀਆਂ ਸ਼ਖਸ਼ੀਅਤਾਂ ਮੌਜੂਦ ਸੀ.

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button