InternationalTop News
America : ਸਿਟੀਜ਼ਨਸ਼ਿਪ ਗਵਾਉਣ ਵਾਲੇ ਪੰਜਾਬੀਆਂ ਦੀ ਗਿਣਤੀ ਵਧੀ

ਅਮਰੀਕਾ ਦੀ ਸਿਟੀਜ਼ਨਸ਼ਿਪ ਗਵਾਉਣ ਵਾਲੇ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਡਿਪਾਰਟਮੈਂਟ ਆਫ਼ ਜਸਟਿਸ ਵੱਲੋਂ ਜਾਰੀ 40 ਜਣਿਆਂ ਦੀ ਨਵੀਂ ਸੂਚੀ ਵਿਚ ਕੈਲੇਫੋਰਨੀਆ ਰਹਿੰਦੇ ਬਲਵਿੰਦਰ ਸਿੰਘ ਦਾ ਨਾਂ ਵੀ ਨਜ਼ਰ ਆ ਰਿਹਾ ਹੈ। ਟਰੰਪ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਦਿਆਂ ਸੂਚੀ ਵਿਚ ਸ਼ਾਮਲ ਸਾਰੇ 40 ਪ੍ਰਵਾਸੀਆਂ ਨੇ ਫ਼ਰੌਡ ਕੀਤਾ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੇ 1992 ਵਿਚ ਇੰਮੀਗ੍ਰੇਸ਼ਨ ਅਰਜ਼ੀ ਦਾਖ਼ਲ ਕੀਤੀ ਪਰ 2003 ਵਿਚ ਗਰੀਨ ਕਾਰਡ ਹਾਸਲ ਕਰਨ ਵਾਸਤੇ ਕੋਈ ਹੋਰ ਸ਼ਨਾਖ਼ਤ ਦਰਜ ਕਰਵਾਈ।ਕੈਲੇਫੋਰਨੀਆ ਦੇ ਬਲਵਿੰਦਰ ਸਿੰਘ ਦੀ ਨਾਗਰਿਕਤਾ ਵੀ ਹੋਵੇਗੀ ਰੱਦਬਲਵਿੰਦਰ ਸਿੰਘ ਨੂੰ 2009 ਵਿਚ ਸ਼ਨਾਖ਼ਤ ਦੇ ਦੂਜੇ ਸਬੂਤ ਤਹਿਤ ਯੂ.ਐਸ. ਸਿਟੀਜ਼ਨਸ਼ਿਪ ਮਿਲ ਗਈ ਪਰ ਪੜਤਾਲ ਦੌਰਾਨ ਫ਼ਿੰਗਰ ਪ੍ਰਿੰਟਸ ਸਾਰੇ ਭੇਤ ਖੋਲ੍ਹ ਦਿਤੇ। ਬਲਵਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਕਰਨ ਬਾਰੇ ਪ੍ਰਕਿਰਿਆ ਆਰੰਭ ਦਿਤੀ ਗਈ ਹੈ ਅਤੇ ਗੁੰਮਰਾਹਕੁਨ ਜਾਣਕਾਰੀ ਪੇਸ਼ ਕਰਨ ਸਣੇ ਗੈਰਕਾਨੂੰਨੀ ਸਰਗਰਮੀਆਂ ਵਿਚ ਸ਼ਮੂਲੀਅਤ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ। ਨਵੀਂ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ ਪਾਕਿਸਤਾਨ, ਮੈਕਸੀਕੋ, ਕੰਬੋਡੀਆ, ਨੇਪਾਲ ਅਤੇ ਅਫ਼ਗਾਨਿਸਤਾਨ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕੈਨਸਸ ਸੂਬੇ ਦੇ ਵਿਚੀਤਾ ਨਾਲ ਸਬੰਧਤ ਹਰਿੰਦਰ ਸਿੰਘ ਉਰਫ਼ ਰਸ਼ਪਾਲ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਕਰਨ ਬਾਰੇ ਕਾਰਵਾਈ ਅਗਸਤ ਦੇ ਪਹਿਲੇ ਹਫ਼ਤੇ ਆਰੰਭੀ ਗਈ। ਹਰਿੰਦਰ ਸਿੰਘ ਸਾਲ 2000 ਵਿਚ ਗਰੀਨ ਕਾਰਡ ਮਿਲਿਆ ਅਤੇ ਅੱਠ ਸਾਲ ਬਾਅਦ ਸਿਟੀਜ਼ਨਸ਼ਿਪ ਮਿਲ ਗਈ ਪਰ ਟਰੰਪ ਸਰਕਾਰ ਇਕੋ ਸ਼ਖਸ ਦੇ ਕਈ ਰੂਪ ਹੋਣ ਦਾ ਦਾਅਵਾ ਕਰ ਰਹੀ ਹੈ। ਇਸੇ ਤਰ੍ਹਾਂ 65 ਸਾਲਾ ਨਰਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਵੀ ਰੱਦ ਕੀਤੀ ਜਾ ਰਹੀ ਹੈ। ਫ਼ਰਜ਼ੀ ਜਾਣਕਾਰੀ ਦੇ ਆਧਾਰ ’ਤੇ ਸਿਟੀਜ਼ਨਸ਼ਿਪ ਹਾਸਲ ਕਰਨ ਦੇ ਦੋਸ਼ਨਰਿੰਦਰ ਸਿੰਘ 1996 ਵਿਚ ਅਮਰੀਕਾ ਦਾਖ਼ਲ ਹੋਇਆ ਅਤੇ ਮਈ 2008 ਵਿਚ ਸਿਟੀਜ਼ਨਸ਼ਿਪ ਹਾਸਲ ਕਰ ਲਈ ਪਰ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਦੂਹਰੀ ਪਛਾਣ ਦੇ ਆਧਾਰ ’ਤੇ ਅਸਲ ਤੱਥਾਂ ਉਤੇ ਪਰਦਾ ਪਾਇਆ ਗਿਆ। ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲੈਂਚ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ਦੇ ਇਤਿਹਾਸ ਵਿਚ ਸਿਟੀਜ਼ਨਸ਼ਿਪ ਰੱਦ ਕਰਨ ਦੀ ਸਭ ਤੋਂ ਵੱਡੀ ਮੁਹਿੰਮ ਚੱਲ ਰਹੀ ਹੈ ਅਤੇ ਇੰਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੰਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਅਮਰੀਕਾ ਦੇ ਕਿਸੇ ਵੀ ਨਾਗਰਿਕ ਦੀ ਸਿਟੀਜ਼ਨਸ਼ਿਪ ਰੱਦ ਕਰਨ ਦਾ ਅਖਤਿਆਰ ਸਰਕਾਰ ਨੂੰ ਦਿੰਦਾ ਹੈ ਜਿਸ ਨੇ ਝੂਠੇ ਦਸਤਾਵੇਜ਼ਾਂ ਦੇ ਆਧਾਰ ’ਤੇ ਸਹੂਲਤ ਹਾਸਲ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




