America ਦੇ ਘਰ ਵਿਚੋਂ ਮਿਲੀਆਂ 5 ਲਾਸ਼ਾਂ ਅਮਰੀਕਾ ਦੇ ਇਕ ਘਰ ਵਿਚੋਂ ਪੰਜ ਜਣਿਆਂ ਦੀਆਂ ਲਾਸ਼ਾਂ

ਅਮਰੀਕਾ ਦੇ ਇਕ ਘਰ ਵਿਚੋਂ ਪੰਜ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਮਗਰੋਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਜਲਦ ਤੋਂ ਜਲਦ ਮਾਮਲੇ ਦੀ ਡੂੰਘਾਈ ਤੱਕ ਜਾਂਦਿਆਂ ਲੋਕ ਸੁਰੱਖਿਆ ਵਾਸਤੇ ਕੋਈ ਖ਼ਤਰਾ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਦਾ ਮੰਨਣਾ ਹੈ ਕਿ ਸ਼ੱਕੀ ਦੀ ਮੌਤ ਹੋ ਚੁੱਕੀ ਹੈ। ਫ਼ਿਲਹਾਲ ਸ਼ੱਕੀ ਅਤੇ ਹੋਰਨਾਂ ਲੋਕਾਂ ਦੇ ਰਿਸ਼ਤੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਵੱਡੇ ਜਾਨੀ ਨੁਕਸਾਨ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਫ਼ੌਰੈਸਟ ਗਰੋਵ ਫ਼ਾਇਰ ਡਿਪਾਰਟਮੈਂਟ ਨੂੰ ਇਕ ਗੱਡੀ ਨੂੰ ਲੱਗਣ ਦੀ ਇਤਲਾਹ ਮਿਲੀ।
ਵੱਡੀ ਗਿਣਤੀ ਵਿਚ ਪਾਲਤੂ ਜਾਨਵਰ ਵੀ ਮਰੇ ਹੋਏ ਮਿਲੇ ਗੱਡੀ ਦੀ ਅੱਗ ਤਾਂ ਬੁਝਾ ਦਿਤੀ ਗਈ ਪਰ ਵੱਡੇ ਕਤਲ ਕਾਂਡ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਮਾਮਲੇ ਪੁਲਿਸ ਨੂੰ ਸੌਂਪਿਆ ਗਿਆ ਤਾਂ ਸਿਰਫ਼ ਮਨੁੱਖੀ ਲਾਸ਼ਾਂ ਹੀ ਨਹੀਂ ਸਗੋਂ ਕਈ ਪਾਲਤੂ ਜਾਨਵਰ ਵੀ ਮਰੇ ਹੋਏ ਮਿਲੇ। ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਅਤੇ ਮੌਤ ਦੇ ਕਾਰਨਾਂ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲੇ ਇਕੋ ਪਰਵਾਰ ਦੇ ਮੈਂਬਰ ਸਨ ਪਰ ਪਾਲਤੂ ਜਾਨਵਰਾਂ ਨੂੰ ਖ਼ਤਮ ਕਰਨ ਦੇ ਮਕਸਦ ਬਾਰੇ ਵੀ ਪਤਾ ਨਹੀਂ ਲੱਗ ਸਕਿਆ। ਵਾਸ਼ਿੰਗਟਨ ਕਾਊਂਟੀ ਦੀ ਸ਼ੈਰਿਫ਼ ਕੈਪਰਿਸ ਮੈਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ 22 ਸਾਲ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਕਦੇ ਇਕੋ ਵੇਲੇ ਐਨੀਆਂ ਲਾਸ਼ਾਂ ਨਹੀਂ ਦੇਖੀਆਂ ਜਿਥੇ ਪੜਤਾਲ ਬੇਹੱਦ ਗੁੰਝਲਦਾਰ ਬਣਦੀ ਨਜ਼ਰ ਆ ਰਹੀ ਹੈ।
ਵੱਡੇ ਜਾਨੀ ਨੁਕਸਾਨ ਦੀ ਖ਼ਬਰ ਇਲਾਕੇ ਵਿਚ ਫੈਲੀ ਤਾਂ ਲੋਕਾਂ ਅੰਦਰ ਡਰ ਪੈਦਾ ਹੋਣ ਲੱਗਾ। ਪੁਲਿਸ ਲੋਕਾਂ ਨੂੰ ਫ਼ਿਕਰਮੰਦ ਨਾ ਹੋਣ ਦਾ ਸੱਦਾ ਦੇ ਰਹੀ ਹੈ ਅਤੇ ਵਾਸ਼ਿੰਗਟਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਦਾ ਡਿਟੈਕਟਿਵ ਯੂਨਿਟ ਹੋਰ ਸਬੂਤ ਇਕੱਠੇ ਕਰਨ ਦਾ ਯਤਨ ਕਰ ਰਿਹਾ ਹੈ। ਇਸੇ ਦੌਰਾਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਵੱਡੇ ਕਤਲਕਾਂਡ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਸ਼ੈਰਿਫ਼ ਕੈਪਰਿਸ ਮੈਸੀ ਨੇ ਕਿਹਾ ਕਿ ਮਾਮਲਾ ਬੇਹੱਦ ਸੰਜੀਦਾ ਹੋਣ ਕਰ ਕੇ ਮੀਡੀਆ ਨਾਲ ਵੀ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




