EntertainmentTop News

5 ਅਕਤੂਬਰ ਨੂੰ ਰਿਲੀਜ਼ ਹੋਵੇਗੀ Diljit Dosanjh ਦੀ ਫਿਲਮ ‘Babe Bhangra Paunde Ne’, ਟ੍ਰੇਲਰ ਰਿਲੀਜ਼

ਚੰਡੀਗੜ੍ਹ : ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ (Babe Bhangra Paunde Ne) ਦੀ ਰਿਲੀਜ਼ ਡੇਟ ਆਊਟ ਹੋ ਚੁੱਕੀ ਹੈ। ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਜੋ ਕਿ ਹੁਣ ਖਤਮ ਹੋ ਚੁੱਕਿਆ ਹੈ। ਇਸ ਫਿਲਮ ਵਿੱਚ ਪਹਿਲੀ ਵਾਰ ਦਿਲਜੀਤ ਨਾਲ ਅਦਾਕਾਰਾ ਸਰਗੁਣ ਮਹਿਤਾ (Sargun Mehta) ਕੰਮ ਕਰਦੇ ਹੋਏ ਨਜ਼ਰ ਆਵੇਗੀ। ਦੋਵਾਂ ਨੂੰ ਪਰਦੇ ਉੱਪਰ ਦੇਖਣ ਲਈ ਫੈਨਜ਼ ਵੀ ਬੇਤਾਬ ਹਨ।

ਕਿਉਂ ਬਣਨਾ ਪਿਆ ਗੈਂਗਸਟਰ? ਦੋ ਘਰਾਂ ’ਚ ਵਿਛ ਗਏ ਸੱਥਰ,

ਫਿਲਮ ਦੇ ਰਿਲੀਜ਼ ਡੇਟ ਦੀ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਅਦਾਕਾਰ ਨੇ ਪੋਸਟਰ ਅਤੇ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ- #BabeBhangraPaundeNe ਅੱਲ੍ਹੜ ਬੱਲੜ ਬਾਵੇ ਦਾ ਬਾਬਾ ਭੰਗੜਾ ਦੁਸ਼ਹਿਰੇ ਤੇ ਪਾਵੇਗਾ…🤩 ਟ੍ਰੇਲਰ ਕੱਲ੍ਹ 9:00 ਵਜੇ ਸਵੇਰੇ ਆਊਟ ਹੋਵੇਗਾ।

 

View this post on Instagram

 

A post shared by Sargun Mehta (@sargunmehta)

ਮਾਰਿਆ ਗਿਆ ਗੈਂਗਸਟਰ ਬਿਸ਼ਨੋਈ! ਸਰਕਾਰ ਦਾ ਫ਼ੈਸਲਾ, ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ | D5 Channel Punjabi

ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਈ ਸੀਨੀਅਰ ਕਲਾਕਾਰ ਸ਼ਾਮਲ ਹਨ। ਹਾਂ, ਫਿਲਮ ਵਿੱਚ ਬਹੁਤ ਸਾਰੇ ਬਜ਼ੁਰਗ ਕਲਾਕਾਰ ਹਨ, ਅਤੇ ਅਜਿਹਾ ਲਗਦਾ ਹੈ ਕਿ ਇਹ ਉਹਨਾਂ ਲੋਕਾਂ ਦੀਆਂ ਕਹਾਣੀਆਂ ‘ਤੇ ਅਧਾਰਤ ਹੈ ਜੋ ਬੁਢਾਪਾ ਘਰਾਂ ਵਿੱਚ ਰਹਿੰਦੇ ਹਨ। ਪਰ ਫਿਲਮ ਦੀ ਅਸਲ ਕਹਾਣੀ ਦਾ ਖੁੁਲਾਸਾ ਉਦੋਂ ਹੀ ਹੋਵੇਗਾ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ। ਪੋਸਟਰ ਦੀ ਗੱਲ ਕਰੀਏ ਤਾਂ, ਇਹ ਬਹੁਤ ਹੀ ਰੰਗੀਨ ਹੈ ਜੋ ਕਿ ਦੇਖਣ ਨੂੰ ਖੁਸ਼ੀਆਂ ਨਾਲ ਭਰਿਆ ਹੋਇਆ ਲੱਗ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button