Breaking NewsD5 specialNewsPoliticsPunjab

ਰਾਜੋਆਣਾ ਮਾਮਲੇ ‘ਤੇ ਰਾਜਨੀਤੀ ਕਰ ਰਿਹੈ ਅਕਾਲੀ ਦਲ :  ਰੰਧਾਵਾ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮੁੱਦੇ ‘ਤੇ ਰਾਜਨੀਤੀ ਕਰ ਰਿਹਾ ਹੈ। ਸੁਖਬੀਰ ਵੱਲੋਂ ਰਾਸ਼ਟਰਪਤੀ ਨੂੰ ਰਾਜੋਆਣਾ ਦੀ ਮੁਆਫ਼ੀ ਅਤੇ ਰਿਹਾਅ ਕਰਨ ਦੀ ਅਪੀਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰੰਧਾਵਾ ਨੇ ਕਿਹਾ ਕਿ ਸੁਖਬੀਰ ਨੇ ਇਹ ਮੰਗ ਉਦੋਂ ਕਿਉਂ ਨਹੀਂ ਕੀਤੀ ਜਦੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਐਨਡੀਏ ਸਰਕਾਰ ‘ਚ ਹਿੱਸੇਦਾਰ ਸੀ। ਹੁਣ ਅਕਾਲੀ ਦਲ ਕੇਂਦਰ ਦੀ ਸੱਤਾ ਤੋਂ ਬਾਹਰ ਹੈ ਅਤੇ ਰਾਜਨੀਤਿਕ ਮੁਨਾਫ਼ਾ ਲੈਣ ਲਈ ਰਾਜੋਆਣਾ ਦਾ ਮਾਮਲਾ ਉਠਾ ਰਿਹਾ ਹੈ।

🔴LIVE| ਸੁਪਰੀਮ ਕੋਰਟ ਦਾ ਕੇਂਦਰ ‘ਤੇ ਵੱਡਾ ਐਕਸ਼ਨ!ਕਿਸਾਨਾਂ ਨੇ ਸੱਦੀ ਹੰਗਾਮੀ ਮੀਟਿੰਗ,ਟੁੱਟੇਗੀ ਬੀਜੇਪੀ ਸਰਕਾਰ?

ਰੰਧਾਵਾ ਨੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਉਸਨੇ ਰਿਹਾਈ ਦਾ ਮੁੱਦਾ ਆਪਣੇ ਡੇਢ ਸਾਲ ਦੇ ਲੋਕ ਸਭਾ ਮੈਂਬਰ ਦੇ ਕਾਰਜਕਾਲ  ਦੌਰਾਨ ਕਿਉਂ ਨਹੀਂ ਚੁੱਕਿਆ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ  ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਦੇ ਪੰਜਾਬ ਦੌਰੇ ਦੇ ਮੌਕੇ ‘ਤੇ ਵੀ ਕਿਉਂ ਨਹੀਂ ਇਹ ਮਾਮਲਾ ਚੁੱਕਿਆ। ਸਾਰੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਵੱਲੋਂ ਰਿਹਾਈ ਦਾ ਮੁੱਦਾ ਹੁਣ ਚੁੱਕਣਾ ਸਿਰਫ ਰਾਜਨੀਤਿਕ ਮੁਨਾਫ਼ਾ ਕਮਾਉਣ ਲਈ ਹੈ, ਜਦੋਂ ਕਿ ਅਸਲੀਅਤ ‘ਚ ਇਸ ਮਾਮਲੇ ਦੇ ਬਾਰੇ ‘ਚ ਉਹ ਬਿਲਕੁੱਲ ਵੀ ਗੰਭੀਰ ਨਹੀਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button