Breaking NewsD5 specialNewsPunjab

ਦਿਲ ਦੀ ਬਿਮਾਰੀ ਨਾਲ ਜੂਝ ਰਹੀ 6 ਮਹੀਨੇ ਦੀ ਮਾਸੂਮ ਨੂੰ ਹੋਇਆ ਕੋਰੋਨਾ

ਚੰਡੀਗੜ੍ਹ : ਚੰਡੀਗੜ੍ਹ ‘ਚ ਵੀ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਵੱਧਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਆਏ ਦਿਨ ਇੱਥੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਹੈ ਜਿਸ ‘ਚ ਕੋਰੋਨਾ ਵਾਇਰਸ ਨੇ 6 ਮਹੀਨੇ ਦੀ ਬੱਚੀ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ।

ਸਰਕਾਰੀ ਮੁਲਾਜ਼ਮਾਂ ਨੇ ਖੋਲ੍ਹਤੀ ਪੋਲ, ਸਾਡੇ ਤਾਂ 7 ਮਹੀਨਿਆਂ ਤੋਂ ਕਰੋਨਾ | ਅਸੀਂ ਸੀਰੀ ਨੀ ਲੱਗੇ..!

ਦੱਸ ਦਈਏ ਕਿ ਇਹ ਬੱਚੀ ਪੀ.ਜੀ.ਆਈ. ਵਿੱਚ ਬੱਚਿਆਂ ਦੀ ਓ.ਪੀ.ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ ਭਰਤੀ ਸੀ। ਉੱਥੇ ਇਸ ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਉਥੇ ਹੀ ਬੱਚੀ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ, ਸਵੀਪਰ ਸਮੇਤ 25 ਲੋਕਾਂ ਨੂੰ ਕੁਆਰਟਾਇਨ ਕੀਤਾ ਗਿਆ ਹੈ। ਨਾਲ ਹੀ ਵਾਰਡ ‘ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੇ ਤੋਂ ਸ਼ਿਫਟ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button