AIR INDIA Flight : ਦਿੱਲੀ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਦੀ ਰੂਸ ‘ਚ ਐਂਮਰਜੈਂਨਸੀ ਲੈਂਡਿਗ
ਨਵੀਂ ਦਿੱਲੀ : ਦਿੱਲੀ ਤੋਂ ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਰੂਸ ਵੱਲ ਮੋੜ ਦਿੱਤਾ ਗਿਆ ਹੈ। ਇਸ ਦਾ ਕਾਰਨ ਜਹਾਜ਼ ਦੇ ਇੰਜਣ ‘ਚ ਕੁਝ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ। ਜਹਾਜ਼ ‘ਚ 216 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ-ਸਾਨ ਫਰਾਂਸਿਸਕੋ ਏਅਰ ਇੰਡੀਆ ਦੀ ਉਡਾਣ ਨੂੰ ਇੰਜਣ ਫੇਲ ਹੋਣ ਕਾਰਨ ਰੂਸ ਦੇ ਮੈਗਾਡਾਨ ਵੱਲ ਮੋੜ ਦਿੱਤਾ ਗਿਆ ਸੀ। ਉਡਾਣ ਨੇ ਰੂਸ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ ਹੈ।ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਏਅਰ ਇੰਡੀਆ ਦੀ ਉਡਾਣ AI173 ਦਿੱਲੀ ਤੋਂ ਸੈਨ ਫਰਾਂਸਿਸਕੋ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਪੈਦਾ ਹੋ ਗਈ।
ਸ਼ਾਪਿੰਗ ਮਾਲ ‘ਚ ਗੁਰੂ ਸਾਹਿਬ ਦੀ ਬੇਅਦਬੀ, ਭਖਿਆ ਮਾਹੌਲ! D5 Channel Punjabi
ਏਅਰ ਇੰਡੀਆ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾਉਣ ਲਈ 7 ਜੂਨ ਨੂੰ ਮੈਗਾਡਨ ਤੋਂ ਸੈਨ ਫਰਾਂਸਿਸਕੋ ਲਈ ਇੱਕ ਵਿਕਲਪਿਕ ਉਡਾਣ ਦਾ ਪ੍ਰਬੰਧ ਕਰੇਗੀ। AI173 ਦੇ ਸਾਰੇ ਯਾਤਰੀ ਅਤੇ ਚਾਲਕ ਦਲ ਇਸ ਜਹਾਜ਼ ਤੋਂ ਰਵਾਨਾ ਹੋਣਗੇ। ਫਿਲਹਾਲ ਸਾਰੇ ਮਗਦਾਨ ਦੇ ਸਥਾਨਕ ਹੋਟਲਾਂ ‘ਚ ਠਹਿਰੇ ਹੋਏ ਹਨ। ਉੱਥੋਂ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਕਿ ਯਾਤਰੀ ਜਲਦੀ ਤੋਂ ਜਲਦੀ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣਿਆਂ ‘ਤੇ ਪਹੁੰਚ ਸਕਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.