Breaking NewsInternationalNews

ਨਸ਼ੇ ਦੀ ਹਾਲਤ ‘ਚ ਫੌਜਣ ਨੇ ਕੀਤਾ ਫੌਜੀ ਸਾਥੀ ਦਾ ਸਰੀਰਕ ਸ਼ੋਸ਼ਣ

ਅੱਜਕਲ ਤੁਸੀ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ, ਜਿਸ ਵਿਚ ਇੱਕ ਔਰਤ ਵਲੋਂ ਇੱਕ ਆਦਮੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇੰਗਲੈਂਡ ਦੇ ਬਰਕਸ਼ਾਇਰ ‘ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਜੂਨੀਅਰ ਫ਼ੌਜੀ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਔਰਤ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

Read Also ਸ਼ਰੀਰਕ ਸ਼ੋਸ਼ਣ ਦੀ ਸ਼ਿਕਾਰ ਪੀੜਤਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਬਰਤਾਨੀ ਮੀਡੀਆ ‘ਚ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹੀ ਹਰਕਤ ਕਿਸੇ ਮਰਦ ਨੇ ਕੀਤੀ ਹੁੰਦੀ ਤਾਂ ਉਸਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਔਰਤ ਹੋਣ ਕਾਰਨ ਉਸਨੂੰ ਸਿਰਫ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਹਾਲਾਂਕਿ ਮਰਦ ਫ਼ੌਜੀਆਂ ਨੇ ਉਕਤ ਔਰਤ ਖਿਲਾਫ਼ ਸਖਤ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ 25 ਸਾਲਾ ਕੋਰੀ ਏਲਿਸ ਹੋਲਮੈਸ ਨਾਂ ਦੀ ਮਹਿਲਾ ਫ਼ੌਜਣ ਨੇ ਸ਼ਰਾਬ ਦੇ ਨਸ਼ੇ ਚ ਰਾਤ ਦੇ 3 ਵਜੇ ਆਪਣੇ ਇੱਕ ਜੂਨੀਅਰ ਮਰਦ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ। ਘਟਨਾ ਲੰਘੇ ਐਤਵਾਰ ਦੀ ਦੱਸੀ ਗਈ ਹੈ। ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਫ਼ੌਜੀ ਨੇ ਮਦਦ ਲਈ ਆਵਾਜ਼ਾਂ ਵੀ ਲਗਾਈਆਂ ਤੇ ਇਸ ਤੋਂ ਬਾਅਦ ਹੋਰਨਾਂ ਫ਼ੌਜੀ ਵੀ ਉੱਥੇ ਪੁੱਜ ਗਏ। ਬਾਅਦ ਵਿਚ ਉੱਚ ਅਧਿਕਾਰੀਆਂ ਨੇ ਫੌਜਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਹੁੰਦੀ ਹੈ ਤਾਂ ਉਸਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button