InternationalTop News

ਕੈਲੀਫੋਰਨੀਆ ‘ਚ ਇੱਕ ਹੀ ਪਰਿਵਾਰ ਦੇ ਅਗਵਾ ਕੀਤੇ ਚਾਰ ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਕੈਲੀਫੋਰਨੀਆ : ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ (California) ਦੇ ਮਰਸਡ ਕਾਉਂਟੀ (Merced County) ਪੁਲਿਸ ਏਰੀਆ ਤੋਂ ਅਗਵਾ ਕਰ ਲਿਆ ਗਿਆ ਸੀ। ਅਗਵਾ ਕੀਤੇ ਗਏ ਇਨ੍ਹਾਂ ਚਾਰਾਂ ਲੋਕਾਂ ਦੀਆਂ ਹੁਣ ਲਾਸ਼ਾਂ ਮਿਲੀਆਂ ਹਨ। ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਅਤੇ ਅਗਲੇ ਦਿਨ ਉਨ੍ਹਾਂ ਦੇ ਬੇਟੇ ਅਗਵਾ ਹੋ ਗਏ। ਪਿਤਾ ਦਾ ਨਾਂ ਰਣਧੀਰ ਸਿੰਘ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹਨ।

RSS ਦਾ ਐਕਸ਼ਨ, ਭਾਰਤ ਬਣੂ ਹਿੰਦੂ ਰਾਸ਼ਟਰ? ਬਾਦਲਾਂ ਦਾ ਵੱਡਾ ਹੱਥ? ਹਵਾਰਾ ਕਮੇਟੀ ਦਾ ਖੁਲਾਸਾ | D5 Channel Punjabi

ਮਰਸਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ (ਪਿਤਾ), 27 ਸਾਲਾ ਜਸਲੀਨ ਕੌਰ (ਮਾਂ), ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਢੇਰੀ (ਬੱਚੀ), 39 ਸਾਲਾ ਅਮਨਦੀਪ ਸਿੰਘ (ਤਾਇਆ) ਨੂੰ ਅਗਵਾ ਕੀਤਾ ਗਿਆ ਸੀ। ਇਨ੍ਹਾਂ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ।ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਸੀ।ਪੀੜਤ ਪਿਤਾ ਰਣਧੀਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦੇ ਪੁੱਤਰਾਂ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਅਗਵਾ ਕਰ ਲਿਆ। ਡਰੇ ਹੋਏ ਪੁੱਤਰਾਂ ਦੀਆਂ ਆਵਾਜ਼ਾਂ ਫ਼ੋਨ ‘ਤੇ ਆ ਰਹੀਆਂ ਸਨ। ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਕੁਝ ਅਣਪਛਾਤੇ ਲੋਕ ਉਸ ਨੂੰ ਜ਼ਬਰਦਸਤੀ ਕਿਤੇ ਲੈ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button