Breaking NewsD5 specialIndiaNews

LIVE ਹੋ ਕੇ ਮੁਸਲਮਾਨ ਭਾਈਚਾਰੇ ਨੇ ਫੂਕੇ ਪਾਕਿਸਤਾਨ ਦੇ ਝੰਡੇ (ਵੀਡੀਓ)

ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦ ਵੱਲੋਂ ਹਮਲਾ ਕੀਤਾ ਗਿਆ। ਜਿਸ ਚ ਕਰੀਬ 44 ਜਵਾਨ ਸ਼ਹੀਦ ਹੋਏ। ਉਰੀ ਹਮਲੇ ਤੋਂ ਬਾਅਦ ਇਹ ਦੂਜਾ ਵੱਡਾ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ, ਜਿਸ ਨੇ ਭਾਰਤੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਇਸ ਹਮਲੇ ਤੋਂ ਬਾਅਦ ਹਰ ਇਕ ਭਾਰਤੀ ਦਾ ਖੂਨ ਖੋਲ ਰਿਹਾ ਤੇ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਕਿਹਾ ਜਾ ਰਿਹਾ। ਇਸ ਹਮਲੇ ਚ ਪੰਜਬ ਦੇ ਵੀ 4 ਜਵਾਨ ਸ਼ਹੀਦ ਹੋਏ ਨੇ, ਗੁੱਸੇ ‘ਚ ਆਏ ਪੰਜਾਬੀਆਂ ਵਲੋਂ ਵੀ ਪਾਕਿਸਤਾਨ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਨੇ ਤੇ ਪਾਕਿਸਤਾਨ ਤੇ ਅਤਵਾਦੀਆਂ ਨੂੰ ਵੰਗਾਰਿਆ ਜਾ ਰਿਹਾ। ਇਹ ਦੋ ਤਸਵੀਰਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਨੇ।

Read Also ਪਾਕਿਸਤਾਨ ਦੇ ਬਿਆਨ ਤੇ ਭਾਰਤ ਦਾ ਮੂੰਹ ਤੋੜਵਾਂ ਜਵਾਬ

ਜਿਥੇ ਪਾਕਿਸਤਾਨ ਦਾ ਪੁਤਲਾ ਫੂਕਿਆ ਜਾ ਰਿਹਾ ਪਾਕਿਸਤਾਨ ਦੇ ਝੰਡੇ ਨੂੰ ਵੀ ਅੱਗ ਦੇ ਹਵਾਲੇ ਕਰ ਭੜਾਸ ਕਢੀ ਜਾ ਰਹੀ ਹੈ ਤੇ ਹਰ ਇਕ ਦੀ ਜ਼ੁਬਾਨ ਤੇ ਇਕੋਂ ਲਫਜ਼ ਹੈ ਕਿ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਉਨਾਂ ਦੇ ਘਰ ਚ ਵੜ ਕੇ ਮਾਰਿਆ ਜਾਵੇ। ਦੂਜੇ ਪਾਸੇ ਇਹ ਵੀ ਭਾਰਤੀ ਨੇ ਜੋ ਪਾਕਿਸਤਾਨ ਖਿਲਾਫ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ ਭੜਾਸ ਕਢ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇ, ਪਾਕਿਤਾਨ ਚ ਘੁਸ ਕੇ ਉਨਾਂ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇ। ਹਰ ਇਕ ਭਾਰਤੀ ਦੇ ਜ਼ਹਿਨ ਚ ਰੋਸ ਤਾਂ ਹੈ ਕਿ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਕੇਂਦਰ ਦੀ ਸਰਕਾਰ ਲਵੇ ਤੇ ਫੌਜੀਆਂ ਨੂੰ ਹਮਲਾ ਕਰਨ ਦੀ ਖੁਲ ਦਿਤੀ ਜਾਵੇ। ਅੱਤਵਾਦ ਦੇ ਇਸ ਹਮਲੇ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਕਦੋਂ ਦਿੰਦੀ ਹੈ ਇਸ ਦਾ ਸਭ ਨੂੰ ਇਤਜ਼ਾਰ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button