Air Canada ਦਾ ਪਾਇਲਟ ਬਿਨਾ ਲਾਇਸੈਂਸ 27 ਸਾਲ ਜਹਾਜ਼ ਉਡਾਉਂਦਾ ਰਿਹਾ

ਪੀਲ ਪੁਲੀਸ ਨੇ ਅਜਿਹੇ ਪਾਇਲਟ ਨੂੰ ਬੇਨਕਾਬ ਕੀਤਾ ਹੈ ਜੋ ਬਿਨਾ ਲਾਇਸੈਂਸ ਦੇ ਏਅਰ ਕੈਨੇਡਾ ਵਿੱਚ 27 ਸਾਲ ਪਾਇਲਟ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋ ਗਿਆ। ਪੁਲੀਸ ਨੇ ਉਸ ਖਿਲਾਫ ਕੇਸ ਦਰਜ ਕੀਤਾ ਹੈ।
2025 ਵਿੱਚ ਏਅਰ ਕੈਨੇਡਾ ਤੋਂ ਸੇਵਾਮੁਕਤ ਹੋਇਆ 59 ਸਾਲਾ ਜੈਫਰੀ ਵਾਲ ਜਾਅਲੀ ਲਾਇਸੈਂਸ ’ਤੇ ਪਾਇਲਟ ਭਰਤੀ ਹੋ ਕੇ ਜਹਾਜ਼ ਉਡਾਉਂਦਾ ਰਿਹਾ। ਇਸ ਦੌਰਾਨ ਉਸ ਨੇ ਛੋਟੇ ਤੇ ਵੱਡੇ ਜਹਾਜ਼ਾਂ ’ਤੇ 900 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ। ਪੁਲੀਸ ਅਨੁਸਾਰ ਉਸ ਕੋਲ ਕਮਰਸ਼ੀਅਲ ਪਾਇਲਟ ਲਾਇਸੈਂਸ ‘ਏ’ ਤਾਂ ਸੀ, ਪਰ ਉਸ ਨੇ ਕਦੀ ਵੀ ਏਅਰ ਲਾਈਨ ਪਾਇਲਟ ਲਾਇਸੈਂਸ ਹਾਸਲ ਨਹੀਂ ਕੀਤਾ ਜੋ ਕਿ ਬੋਇੰਗ 777 ਵਰਗੇ ਵੱਡੇ ਜਹਾਜ਼ ਉਡਾਉਣ ਲਈ ਜ਼ਰੂਰੀ ਹੁੰਦਾ ਹੈ। ਜੈਫਰੀ ਵਾਲ ਵੱਖ-ਵੱਖ ਸਮਿਆਂ ’ਤੇ ਏਅਰ ਕੈਨੇਡਾ ਪਾਇਲਟ ਐਸੋਸੀਏਸ਼ਨ ਦੇ ਅਹਿਮ ਅਹੁਦੇ ਵੀ ਸੰਭਾਲਦਾ ਰਿਹਾ, ਪਰ ਕਿਸੇ ਨੇ ਉਸ ਕੋਲ ਏ ਟੀ ਪੀ ਐੱਲ ਏ ਲਾਇਸੈਂਸ ਹੋਣ ਦਾ ਪਤਾ ਲਾਉਣ ਦੀ ਲੋੜ ਨਹੀਂ ਸਮਝੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




