PunjabTop News

 ਇੰਸਟਾਗ੍ਰਾਮ ਦੀ ਦੋਸਤੀ ਨੇ ਦਿੱਤਾ ਧੋਖਾ, ਬਿਨਾਂ ਲਾੜੀ ਮੁੜੀ ਬਰਾਤ

ਹਲਕਾ ਪੱਟੀ ਅਧੀਨ ਪੈਂਦੇ ਪਿੰਡ ਭੱਗੂਪੁਰ ਦੇ ਇਕ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣ-ਪਛਾਣ ਹੋਈ ਲੜਕੀ ‘ਤੇ ਵਿਆਹ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਲੈਣ ਅਤੇ ਆਖ਼ਰੀ ਸਮੇਂ ਵਿਆਹ ਤੋਂ ਇਨਕਾਰ ਕਰਨ ਦੇ ਦੋਸ਼ ਲਗਾਏ ਗਏ ਹਨ।
ਨੌਜਵਾਨ ਬੋਹੜ ਸਿੰਘ ਨੇ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ ਰਾਹੀਂ ਇਕ ਲੜਕੀ ਨਾਲ ਜਾਣ-ਪਛਾਣ ਹੋਈ, ਜੋ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ। ਉਸ ਦੇ ਦਾਅਵੇ ਅਨੁਸਾਰ ਲੜਕੀ ਨੇ ਵਿਆਹ ਲਈ ਸਹਿਮਤੀ ਦਿੱਤੀ ਅਤੇ ਇਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਨ ਲਈ ਬੁਲਾਇਆ। ਇਸ ਦੌਰਾਨ ਉਸ ਨੇ ਕਥਿਤ ਤੌਰ ‘ਤੇ ਵੱਖ-ਵੱਖ ਲੋੜਾਂ ਦਾ ਹਵਾਲਾ ਦੇ ਕੇ ਉਸ ਕੋਲੋਂ ਹਜ਼ਾਰਾਂ ਰੁਪਏ ਵੀ ਲਏ।
ਬੋਹੜ ਸਿੰਘ ਮੁਤਾਬਕ ਉਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਸੱਜਣਾਂ ਸਮੇਤ ਬਰਾਤ ਲੈ ਕੇ ਨਿਰਧਾਰਤ ਸਥਾਨ ‘ਤੇ ਪੁੱਜਿਆ, ਪਰ ਉੱਥੇ ਨਾ ਤਾਂ ਲੜਕੀ ਮਿਲੀ ਅਤੇ ਨਾ ਹੀ ਉਸ ਦਾ ਕੋਈ ਪਰਿਵਾਰਕ ਮੈਂਬਰ। ਜਦੋਂ ਉਸ ਨੇ ਫ਼ੋਨ ‘ਤੇ ਸੰਪਰਕ ਕੀਤਾ ਤਾਂ ਲੜਕੀ ਨੇ ਵਿਆਹ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਉਸ ਦਾ ਇਹ ਵੀ ਦਾਅਵਾ ਹੈ ਕਿ ਲੜਕੀ ਦੇ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਬਰਾਤ ਨੂੰ ਬਿਨਾਂ ਲਾੜੀ ਵਾਪਸ ਪਰਤਣਾ ਪਿਆ। ਬੋਹੜ ਸਿੰਘ, ਉਸ ਦੇ ਭਰਾ ਪਿੱਪਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button