AIG Chauhan ਨੇ ਕਮਾਂਡੋ ਦੇ ਤਾਂ ਮਾਰਿਆ ਥੱਪੜ, ਹੁਣੇ ਹੁਣੇ ਆਈ ਪੂਰੀ ਵੀਡੀਓ (ਵੀਡੀਓ )

Girl in a jacket
Like
Like Love Haha Wow Sad Angry

ਬੀਤੇ ਦਿਨੀਂ ਜੀਰਕਪੁਰ ‘ਚ ਗੈਂਗਸਟਰਾਂ ਤੇ ਪੁਲਿਸ ਵਿਚਾਰੇ ਮੁਕਾਬਲਾ ਦੇਖਣ ਨੂੰ ਮਿਲਿਆ, ਜਿਥੇ ਪੁਲਿਸ ਨੇ ਲਾਂਰਸ ਬਿਸ਼ਨੋਈ ਗੈਂਗ ਦੇ ਇਕ ਗੈਂਗਸਟਰ ਨੂੰ ਮਾਰ ਮੁਕਾਇਆ ਸੀ। ਇਸ ਤੋਂ ਇਲਾਵਾ ਦੋ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਤੁਹਾਨੂੰ ਉਸ ਦਿਨ ਦੀ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ‘ਚ ਇਕ ਪੁਲਿਸ ਦਾ ਵੱਡਾ ਅਧਿਕਾਰੀ ਇਕ ਕਮਾਡੋ ਅਫਸਰ ਦੇ ਥੱਪੜ ਮਾਰਦਾ ਦਿਖਾਈ ਦਿੰਦਾ। ਇਹ ਅਧਿਕਾਰੀ ਕੋਈ ਆਮ ਨਹੀਂ ਸਗੋਂ ਏਆਈਜੀ ਗੁਰਮੀਤ ਸਿੰਘ ਚੌਹਾਨ ਹੈ ਤੇ ਉਸ ਦੇ ਨਾਲ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਵੀ ਖੜ੍ਹੇ ਦਿਖਾਈ ਦੇ ਰਹੇ ਹਨ। ਹੁਣ ਇਕ ਵਾਰ ਇਹ ਸਾਰੀ ਵੀਡੀਓ ਦੇਖ ਲਵੋ, ਜਿਸ ਚ ਏਆਈਜੀ ਸ਼ਰੇਆਮ ਮੀਡੀਆ ਸਾਹਮਣੇ ਤੇ ਹੋਰਨਾ ਪੁਲਿਸ ਅਧਿਕਾਰੀਆਂ ਇਕ ਕਮਾਡੋ ਦੇ ਥੱਪੜ ਮਾਰਦਾ ਹੈ ਤੇ ਉਸ ਨੂੰ ਗੱਡੀ ‘ਚ ਬੈਠਣ ਲਈ ਕਹਿੰਦਾ ਹੈ।

Read Also Manjinder Singh Sirsa ਨੇ ਕਿਉਂ ਮਾਰਿਆ ਥੱਪੜ? ਗੁੱਸੇ ‘ਤੇ ਕਾਬੂ ਪਾ ਕੇ ਸੁਣੋ ਪੂਰਾ ਸੱਚ LIVE (ਵੀਡੀਓ)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਮੁਕਾਬਲਿਆਂ ਦੇ ਮੌਕੇ ਮਾਹੌਲ ਐਨਾ ਤਨਾਅਪੂਰਨ ਹੁੰਦਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ। ਮੁਕਾਬਲੇ ਦੌਰਾਨ ਜਿਥੇ ਪੁਲਿਸ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੁਲਜ਼ਮ ਹੱਥੋਂ ਬਚ ਕੇ ਨਾ ਨਿਕਲ ਜਾਏ ਉਥੇ ਦੂਜੇ ਪਾਸੇ ਆਮ ਲੋਕਾਂ ਦੀ ਸੁਰੱਖਿਆ ਵਾਲੀ ਜਿੰਮੇਵਾਰੀ ਵੀ ਵੱਡੀ ਚਿੰਤਾ ਦਾ ਕਾਰਨ ਹੁੰਦੀ ਹੈ ਪਰ ਨਾਲ ਹੀ ਇਕ ਸਚਾਈ ਇਹ ਵੀ ਹੈ ਕਿ ਇਹੋ ਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਪੁਲਿਸ ਵਾਲਿਆਂ ਨੂੰ ਸਖਤ ਟਰੈਨਿੰਗ ਦੇ ਦੌਰ ਵਿਚੋਂ ਗੁਜਾਰਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਸੱਚਾਈ ਇਹ ਹੈ ਕਿ ਗੁਰਮੀਤ ਸਿੰਘ ਚੌਹਾਨ ਵੱਲੋਂ ਆਪਣੇ ਹੀ ਉਸ ਮੁਲਾਜ਼ਮ ਨੂੰ ਸ਼ਰੇਆਮ ਥੱਪੜ ਮਾਰ ਕੇ ਬੇਇੱਜਤ ਕੀਤਾ ਗਿਆ।

ਜਿਹੜਾ ਕੁਝ ਦੇਰ ਪਹਿਲਾਂ ਆਪਣੇ ਫਰਜ ਦੀ ਰਾਖੀ ਕਰਦਾ ਹੋਇਆ ਸਮਾਜ ਦੇ ਦੁਸ਼ਮਣਾਂ ਦੀਆਂ ਗੋਲੀਆਂ ਸਾਹਮਣੇ ਹਿੱਕ ਤਾਣ ਖੜ੍ਹਾ ਸੀ। ਕਮਾਂਡੋ ਨਾਲ ਇਸ ਵਿਹਾਰ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਸ ਦੇ ਬਾਵਜੂਦ ਵੀ ਸ਼ਾਬਾਸ਼ੀ ਦੀ ਬਜਾਏ ਉਨ੍ਹਾਂ ਨੂੰ ਥੱਪੜ ਹੀ ਪੈਂਣੇ ਹਨ ਤਾਂ ਫਿਰ ਇਹ ਕਿਵੇਂ ਉਮੀਦ ਕਰ ਸਕਦੇ ਹਨ ਕਿ ਲੋਕ ਆਪਣੇ ਫਰਜ਼ ਦੀ ਖਾਤਰ ਜਾਨਾਂ ਕੁਰਬਾਨ ਕਰ ਦੇਣ। ਮਸਲਾ ਗੰਭੀਰ ਹੈ ਤੇ ਸਬੂਤ ਸਾਰਿਆਂ ਦੇ ਸਾਹਮਣੇ। ਕਸੂਰ ਕਿਸੇ ਛੋਟੇ ਮੁਲਾਜ਼ਮ ਦਾ ਹੁੰਦਾ ਤਾਂ ਇਹ ਦਾਅਵਾ ਹੈ ਤਾਂ ਹੁਣ ਤੱਕ ਉਸ ਵਿਚਾਰੇ ਦੀ ਨੌਕਰੀ ਦਾਅ ਤੇ ਲੱਗ ਗਈ ਹੁੰਦੀ ਪਰ ਇਥੇ ਸਵਾਲ ਏਆਈਜੀ ਰੈਂਕ ਦੇ ਅਧਿਕਾਰੀ ਤੇ ਕਾਰਵਾਈ ਦਾ ਹੈ ਤੇ ਵੇਖਣਾ ਇਹ ਹੋਵੇਗਾ ਕਿ ਬਿੱਲੀ ਦੇ ਗਲ ‘ਚ ਟੱਲੀ ਕੌਣ ਬੰਨਦੈ।

Like
Like Love Haha Wow Sad Angry
Girl in a jacket

LEAVE A REPLY