Breaking NewsD5 specialIndiaNewsPoliticsPunjab

ਲਓ ਜੀ ਕੈਪਟਨ ਨੇ ਨਵਜੋਤ ਸਿੱਧੂ ਨੂੰ ਠੋਕਿਆ! ਤਾਂ ਹੀ ਨਹੀਂ ਚੜ੍ਹਨ ਦਿੱਤਾ ਸਿੱਧੂ ਨੂੰ ਸਟੇਜ ‘ਤੇ? (ਵੀਡੀਓ)

ਗੁਰਦਾਸਪੁਰ : ਕਰਤਾਰਪੁਰ ਲਾਂਘੇ ਤੇ ਨੀਂਹ ਪੱਥਰ ਮੌਕੇ ਰੱਖਿਆ ਗਿਆ ਸਮਾਗਮ ਭਾਵੇਂ ਇੱਕ ਧਾਰਮਿਕ ਸਮਾਗਮ ਮੰਨਿਆ ਜਾ ਰਿਹਾ ਸੀ ਪਰ ਪਹਿਲਾਂ ਸਟੇਜ ਤੋਂ ਹੇਠਾਂ ਅਤੇ ਫਿਰ ਸਟੇਜ ਦੇ ਉੱਪਰ, ਸਿਆਸਤਦਾਨਾਂ ਦੀ ਤਿਕੜਮਬਾਜ਼ੀ ਨੇ ਇਸ ਧਾਰਮਿਕ ਸਮਾਗਮ ਦੇ ਮਾਹੌਲ ਨੂੰ ਪੰਜਾਬ ਦੀ ਵਿਧਾਨ ਸਭਾ ਵਰਗਾ ਬਣਾ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਟੇਜ ਤੋਂ ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ਤੇ ਨਿਸ਼ਾਨੇ ਲਾਇਆ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਸ਼ਿਆਂ ਦੇ ਮੁੱਦੇ ਤੇ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਸ਼ੁਰੂ ਹੋਇਆ ਇੱਕ ਦੂਜੇ ਖਿਲਾਫ ਬਿਆਨਬਾਜੀਆਂ ਦਾ ਦੌਰ। ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਲਾਂਘੇ ਖੋਲ੍ਹਣ ਲਈ ਕੇਂਦਰ ਸਰਕਾਰ ਦੀਆਂ ਤਰੀਫਾਂ ਦੇ ਪੁਲ ਬੰਨਦਿਆਂ ਬੰਨਦਿਆਂ, ਆਪਣੇ ਭਾਸ਼ਣ ਨੂੰ ਸਭ ਤੋਂ ਜ਼ਿਆਦਾ ਧਾਰਮਿਕ ਭਾਸ਼ਣ ਐਲਾਨ ਗਏ। ਸਮਾਗਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਹਰਸਿਮਰਤ ਬਾਦਲ ਦੇ ਸੁਰ ਨਾਲ ਸੁਰ ਮਿਲਾਉਂਦਿਆਂ, ਮੁੱਖ ਮੰਤਰੀ ਕੈਪਟਨ ਅਤੇ ਨਵਜੋਤ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਈਆਂ।

Read Also ਆਹ ਵੇਖੋ ਸੁਖਬੀਰ ਬਾਦਲ ਦਾ ‘ਕਾਰਨਾਮਾ’, ਲੋਕਾਂ ਨੇ ਬਣਾ’ਲੀ ਵੀਡੀਓ, ਨਿਕਲਿਆ ਜਲੂਸ! (ਵੀਡੀਓ)

ਅਸਲ ਵਿੱਚ ਮਾਮਲਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਟੇਜ ਤੇ ਐਂਟਰੀ ਨਾਲ ਸ਼ੁਰੂ ਹੋਇਆ। ਜਦੋਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਹਰਸਿਮਰਤ ਵੱਲੋਂ 1984 ਮਾਮਲੇ ਤੇ ਕੀਤੀ ਤਿੱਖੀ ਬਿਆਨਬਾਜ਼ੀ ਦਾ ਨੋਟਿਸ ਲੈਣ ਲਈ ਕਿਹਾ। ਇਸ ਮਗਰੋਂ ਸੁਨੀਲ ਜਾਖੜ ਨੇ ਨਸ਼ਿਆਂ ਦੀ ਗੱਲ ਕਰ ਅਕਾਲੀ ਦਲ ਦੀ ਦੁਖਦੀ ਰਗ ਛੇੜ ਦਿੱਤੀ। ਜਾਖੜ ਦੇ ਇਸ ਹਮਲੇ ਦਾ ਸਭ ਤੋਂ ਵੱਧ ਗੁੱਸਾ ਹਰਸਿਮਰਤ ਬਾਦਲ ਦੇ ਭਰਾ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੱਗਾ। ਪੰਡਾਲ ਵਿੱਚ ਬੈਠੇ ਬਿਕਰਮ ਮਜੀਠੀਆ ਨੇ ਸੁਨੀਲ ਜਾਖੜ ਨੂੰ ਅੱਖਾਂ ਦਿਖਾਉਂਦਿਆਂ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਇੰਝ ਲੱਗਣ ਲੱਗਿਆ, ਜਿਵੇਂ ਬਾਬੇ ਨਾਨਕ ਦੇ ਘਰ ਨੂੰ ਜਾਂਦੇ ਰਾਹ ਲਈ ਨੀਂਹ ਪੱਥਰ ਨਹੀਂ, ਸਗੋਂ ਕਿਸੇ ਸੜਕ ਜਾਂ ਪੁੱਲ ਦਾ ਉਦਘਾਟਨ ਸਮਾਰੋਹ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button