Breaking NewsD5 specialIndiaNews

8 ਜਨਵਰੀ ਨੂੰ ਕੇਂਦਰ ਸਰਕਾਰ ਦੇ ਸਕਦੀ ਹੈ ਕਿਸਾਨਾਂ ਨੂੰ ਵੱਡਾ ਪ੍ਰਪੋਸਲ

ਚੰਡੀਗੜ੍ਹ : ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ 8 ਜਨਵਰੀ (ਸ਼ੁੱਕਰਵਾਰ) ਨੂੰ ਫਿਰ ਤੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਿੱਚ 8ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ। ਉਥੇ ਹੀ ਇਸ ਮੀਟਿੰਗ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਕੱਲ ਹੋਣ ਵਾਲੀ ਮੀਟਿੰਗ ‘ਚ ਕੇਂਦਰ ਸਰਕਾਰ ਬੈਠਕ ‘ਚ ਨਵਾਂ ਫਾਰਮੂਲਾ ਦੇ ਸਕਦੀ ਹੈ। ਦਰਅਸਲ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰ ‘ਤੇ ਫੈਸਲਾ ਛੱਡ ਸਕਦੀ ਹੈ ਕਿ ਪ੍ਰਦੇਸ਼ ‘ਚ ਇਹ ਕਾਨੂੰਨ ਲਾਗੂ ਹੋਣਗੇ ਜਾਂ ਫਿਰ ਨਹੀਂ। ਸੂਤਰਾਂ ਦੇ ਅਨੁਸਾਰ ਪ੍ਰਦੇਸ਼ ਸਰਕਾਰ ਨੂੰ ਇਹ ਕਾਨੂੰਨ ਲਾਗੂ ਕਰਨ ਅਤੇ ਨਹੀਂ ਲਾਗੂ ਕਰਨ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ।

ਬਾਹਰਲੇ ਦੇਸ਼ ਤੋਂ ਸਿੰਘੂ ਬਾਰਡਰ ‘ਤੇ ਸਿੱਧਾ ਪਹੁੰਚਿਆ ਨੌਜਵਾਨ,ਆਉਂਦੇ ਸਾਰ ਹੋ ਗਿਆ ਮੋਦੀ ਨੂੰ ਸਿੱਧਾ!

ਹਾਲਾਂਕਿ ਇਸ ‘ਤੇ ਹੁਣੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਦੇਖਿਆ ਜਾਵੇ ਤਾਂ 7 ਵੇਂ ਦੌਰ ਤੱਕ ਹੋਈ ਕਿਸਾਨ ਅਤੇ ਕੇਂਦਰ ਦੀ ਬੈਠਕ ‘ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੋਈ ਹੱਲ ਨਹੀਂ ਨਿਕਲਦਾ ਦਿੱਖ ਰਿਹਾ। ਜਦੋਂ ਕਿ ਪਹਿਲਾਂ ਹੋਈ ਮੀਟਿੰਗ ‘ਚ ਕੇਂਦਰ ਸਰਕਾਰ ਨੇ ਦੋ ਬਿੱਲਾਂ ‘ਚ ਕਿਸਾਨਾਂ ਨੂੰ ਨਾ ਲਿਆਉਣ ਦੀ ਗੱਲ ਸਵੀਕਾਰ ਕਰ ਲਈ ਹੈ। ਬਿਜਲੀ ਬਿਲ ਅਤੇ ਪ੍ਰਦੂਸ਼ਣ ਬਿੱਲ ਤੋਂ ਕਿਸਾਨਾਂ ਨੂੰ ਅਜ਼ਾਦ ਰੱਖਿਆ ਗਿਆ ਹੈ ਅਤੇ ਕੇਂਦਰ ਨੇ ਮੰਨਿਆ ਹੈ ਕਿ ਇਹ ਬਿੱਲ ਕਿਸਾਨਾਂ ‘ਤੇ ਲਾਗੂ ਨਹੀਂ ਹੋਣਗੇ। ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਸਰਕਾਰ ਦੇ ਸਾਹਮਣੇ ਇੱਕ ਹੀ ਗੱਲ ਵਾਰ-ਵਾਰ ਦੋਹਰਾਈ ਹੈ ਕਿ ਉਨ੍ਹਾਂ ਨੂੰ ਇਹ ਕਾਨੂੰਨ ਚਾਹੀਦੇ ਹੀ ਨਹੀਂ। ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਿਸਾਨਾਂ ਦੀ ਪਹਿਲੇ ਦਿਨ ਤੋਂ ਚੱਲੀ ਆ ਰਹੀ ਹੈ ਪਰ ਸਰਕਾਰ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕੀ ਖੇਤੀਬਾੜੀ ਕਾਨੂੰਨ ਕਿਸੇ ਵੀ ਕੀਮਤ ‘ਤੇ ਰੱਦ ਨਹੀਂ ਹੋਣਗੇ ਪਰ ਕਿਸਾਨ ਚਾਹੇ ਜੋ ਵੀ ਸੋਧ ਜਾਂ ਫਿਰ ਬਦਲਾਅ ਕਰਵਾਉਣਾ ਚਾਹੁੰਦੇ ਹਨ ਉਹ ਕਰਵਾ ਸਕਦੇ ਹਨ।

BIG BREAKINGਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ,ਦੋ ਪੁਲਿਸ ਅਧਿਕਾਰੀਆਂ ‘ਤੇ ਵੱਡੀ ਕਾਰਵਾਈ, ਖੁੱਲ੍ਹਣਗੇ ਭੇਤ

ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਕੱਲ ਹੋਣ ਵਾਲੀ ਮੀਟਿੰਗ ਤੋਂ ਵੀ ਕੋਈ ਖਾਸ ਉਮੀਦ ਨਹੀਂ ਹੈ, ਕਿਸਾਨਾਂ ਨੇ ਇਸ ਦੇ ਚਲਦਿਆਂ ਸਰਕਾਰ ‘ਤੇ ਦਬਾਅ ਪਾਉਣ ਲਈ ਅੱਜ ਟਰੈਕਟਰ ਮਾਰਚ ਕੱਢਿਆ ਅਤੇ ਐਕਸਪ੍ਰੈਸ-ਵੇਅ ਤੇ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ। ਕਿਸਾਨਾਂ ਦੇ ਇਸ ਅੰਦੋਲਨ ਨੇ ਹੁਣ ਸਖ਼ਤ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜ਼ਾਹਰ ਹੈ ਕਿ ਕਿਸਾਨਾਂ ਦੇ ਇਸ ਅੰਦੋਲਨਕਾਰੀ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਦੀ ਚਿੰਤਾ ਨਿਰੰਤਰ ਵੱਧਦੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਅਤੇ ਸਰਕਾਰ ਦੇ ਵਿੱਚ ਫਸਿਆ ਹੋਇਆ ਪੇਂਚ ਹੁਣ ਜਲਦੀ ਸੁਲਝਦਾ ਹੈ ਜਾਂ ਫਿਰ ਹੋਰ ਉਲਝਦਾ ਹੈ, ਇਹ ਤਾਂ ਹੁਣ ਕੱਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button