Breaking NewsD5 specialIndiaNewsPolitics

AAP ਦੇ ਇਲਜ਼ਾਮ ‘ਤੇ ਦਿੱਲੀ ਪੁਲਿਸ ਦੀ ਸਫਾਈ- ਸੀਐਮ ਕੇਜਰੀਵਾਲ ਨੂੰ ਨਹੀਂ ਕੀਤਾ ਨਜ਼ਰਬੰਦ

ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਦਿਨ ਆਮ ਆਦਮੀ ਪਾਰਟੀ ਨੇ ਦਿੱਲੀ ਪੁਲਿਸ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ‘ਚ ਨਜਰਬੰਦ ਕਰ ਦਿੱਤਾ ਗਿਆ ਹੈ। ਆਪ ਦਾ ਇਲਜ਼ਾਮ ਹੈ ਕਿ ਇਹ ਸਭ ਗ੍ਰਹਿ ਮੰਤਰਾਲੇ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਆਪ ਦਾ ਇਲਜ਼ਾਮ ਹੈ ਕਿ ਦਿੱਲੀ ਪੁਲਿਸ ਨੇ ਭਾਜਪਾ ਦੀ ਮਦਦ ਨਾਲ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ‘ਚ ਹੀ ਨਜ਼ਰਬੰਦ ਕਰ ਦਿੱਤਾ ਹੈ।

BIG NEWS ਅਰਵਿੰਦ ਕੇਜਰੀਵਾਲ ਘਰ ‘ਚ ਨਜ਼ਰਬੰਦ, ਕਿਸਾਨਾਂ ਦਾ ਸਾਥ ਦੇਣ ਦੀ ਮਿਲੀ ਸਜ਼ਾ

ਸਿੰਘੂ ਬਾਰਡਰ ਤੋਂ ਪਰਤਣ ਤੋਂ ਬਾਅਦ ਕੱਲ੍ਹ ਤੋਂ ਨਜ਼ਰਬੰਦ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ। ਉਥੇ ਹੀ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਆਦੇਸ਼ ‘ਤੇ ਪੁਲਿਸ ਨੇ ਦਿੱਲੀ ਨਗਰ ਨਿਗਮ ਦੇ ਤਿੰਨੋਂ ਮੇਅਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੁੱਖ ਗੇਟ ਦੇ ਬਾਹਰ ਧਰਨੇ ‘ਤੇ ਬੈਠਾ ਦਿੱਤਾ ਹੈ ਅਤੇ ਇਸਦਾ ਬਹਾਨਾ ਬਣਾ ਕੇ ਪੁਲਿਸ ਨੇ ਮੁੱਖਮੰਤਰੀ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਹੈ।

🔴LIVE||ਭਾਰਤ ਬੰਦ ਦਾ ਅਸਰ, ਮੀਟਿੰਗ ਤੋਂ ਪਹਿਲਾਂ ਕੇਂਦਰ ਦਾ ਫੈਸਲਾ ?ਖੇਤੀ ਕਾਨੂੰਨ ਕਰਨਗੇ ਰੱਦ ?

ਜਿਸਦੇ ਨਾਲ ਨਾ ਉਨ੍ਹਾਂ ਨੂੰ ਕੋਈ ਮਿਲਣ ਆ ਸਕਦਾ ਅਤੇ ਨਾ ਹੀ ਉਹ ਕਿਤੇ ਬਾਹਰ ਜਾ ਸਕਦੇ ਹਨ। ਜਿਸ ਤੋਂ ਬਾਅਦ ਉੱਤਰੀ ਦਿੱਲੀ ਦੇ ਡੀਸੀਪੀ ਅੰਟੋ ਅਲਫੋਂਸ ਨੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਮੁੱਖਮੰਤਰੀ ਦੇ ਘਰ ਦੇ ਬਾਹਰ ਤੈਨਾਤ ਪੁਲਿਸ ਅਤੇ ਬੈਰੀਕੇਡਿੰਗ ਸਮਾਨ ਰੂਪ ਨਾਲ ਹੋਣ ਵਾਲੀ ਸੁਰੱਖਿਆ ਵਿਵਸਥਾ ਦੇ ਤਹਿਤ ਲਗਾਈ ਗਈ ਹੈ ਤਾਂ ਕਿ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ‘ਚ ਕੋਈ ਝੜਪ ਨਾ ਹੋਵੇ। ਮੁੱਖਮੰਤਰੀ ਨੂੰ ਘਰ ‘ਚ ਨਜ਼ਰਬੰਦ ਨਹੀਂ ਕੀਤਾ ਗਿਆ ਹੈ ਉਹ ਕਿਤੇ ਵੀ ਆ ਜਾ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button