Press ReleaseBreaking NewsD5 specialNewsPunjab

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕੌਮਾਂਤਰੀ ਅਥਲੀਟ ਈਸ਼ਰ ਸਿੰਘ ਦਿਉਲ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ:ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧਿਆਨ ਚੰਦ ਕੌਮੀ ਖੇਡ ਸਨਮਾਨ ਨਾਲ ਨਿਵਾਜੇ ਗਏ ਕੌਮਾਂਤਰੀ ਅਥਲੀਟ ਸ੍ਰੀ ਈਸ਼ਰ ਸਿੰਘ ਦਿਉਲ (91) ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੀ ਦੇਰ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ੍ਰੀ ਦਿਉਲ ਦਾ ਸਸਕਾਰ ਅੱਜ ਜਲੰਧਰ ਵਿਖੇ ਕੀਤਾ ਗਿਆ।ਰਾਣਾ ਸੋਢੀ ਨੇ ਪਰਿਵਾਰ ਅਤੇ ਸਕੇ-ਸਬੰਧੀਆਂ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਕਿਸਾਨਾਂ ਨੂੰ ਸੁਣਾਈ ਵੱਡੇ ਵਕੀਲ ਨੇ ਖੁਸ਼ਖਬਰੀ!ਅਦਾਲਤ ਨੇ ਦਿੱਤਾ ਸਰਕਾਰ ਨੂੰ ਵੱਡਾ ਝਟਕਾ

ਉਨ੍ਹਾਂ ਕਿਹਾ ਕਿ ਸੰਨ 1951 ਤੋਂ ਖੇਡ ਪਿੜ ਵਿੱਚ ਆਪਣੀ ਖੇਡ ਵਿਖਾਉਂਦਿਆਂ ਦੇਸ਼ ਅਤੇ ਸੂਬੇ ਲਈ ਕਈ ਤਮਗ਼ੇ ਜਿੱਤਣ ਵਾਲੇ ਸ੍ਰੀ ਦਿਉਲ ਨੂੰ ਸੰਨ 2009 ਵਿੱਚ ਉਮਰ ਭਰ ਖੇਡਾਂ ਲਈ ਯੋਗਦਾਨ ਪਾਉਣ ਵਾਸਤੇ ਧਿਆਨ ਚੰਦ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ। ਲਗਾਤਾਰ 30 ਸਾਲ ਪੰਜਾਬ ਅਥਲੈਟਿਲਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕਈ ਵਰ੍ਹੇ ਐਥਲੈਟਿਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੋਣ ਕਮੇਟੀ ਦੇ ਮੈਂਬਰ ਰਹਿਣ ਵਾਲੇ, ਖਿਡਾਰੀਆਂ ਲਈ ਚਾਨਣ ਮੁਨਾਰੇ ਸ੍ਰੀ ਦਿਉਲ ਦੇ ਤੁਰ ਜਾਣ ਨਾਲ ਖੇਡ ਜਗਤ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ।

BREAKING-ਪੁਲਿਸ ਦੀ ਵੱਡੀ ਕਾਰਵਾਈ,ਜਥੇਬੰਦੀਆਂ ਦੇ ਆਗੂਆਂ ‘ਤੇ ਕੀਤਾ ਲਾਠੀਚਾਰਜ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੰਗੂਵਾਲ 7 ਸਤੰਬਰ, 1929 ਨੂੰ ਜਨਮੇ ਸ੍ਰੀ ਦਿਉਲ ਨੇ ਐਨ.ਏ.ਸੀ. ਹਾਈ ਸਕੂਲ, ਮਿੰਟਗੁਮਰੀ, ਪਾਕਿਸਤਾਨ ਤੋਂ 10ਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗਰੈਜੁਏਸ਼ਨ ਕੀਤੀ। ਐਨ.ਆਈ.ਐਸ. ਪਟਿਆਲਾ ਤੋਂ ਅਥਲੈਟਿਕਸ ਕੋਚਿੰਗ ਸਰਟੀਫ਼ਿਕੇਟ ਲਿਆ। ਉਨ੍ਹਾਂ ਥੋੜਾ ਚਿਰ ਪੈਪਸੂ ਪੁਲਿਸ ਵਿੱਚ ਬਤੌਰ ਏ.ਐਸ.ਆਈ. ਸੇਵਾ ਕੀਤੀ ਅਤੇ ਫਿਰ  ਸਟੇਟ ਸਪੋਰਟਸ ਕਾਲਜ ਜਲੰਧਰ ਚਲੇ ਗਏ, ਜਿਥੋਂ ਉਹ 1987 ਵਿੱਚ ਪ੍ਰਿੰਸੀਪਲ (ਕਾਰਜਕਾਰੀ) ਸੇਵਾ ਮੁਕਤ ਹੋਏ।

ਅਮਰੀਕਾ ਤੋਂ ਮੋਦੀ ਨੂੰ ਵੱਡਾ ਝਟਕਾ,ਕਿਸਾਨਾਂ ਨੂੰ ਮਿਲੀ ਬਹੁਤ ਵੱਡੀ ਸਪੋਟ

ਸ੍ਰੀ ਦਿਉਲ ਨੇ ਪਹਿਲੀਆਂ ਤਿੰਨ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ 1954 ਦੌਰਾਨ ਹੋਈਆਂ ਦੂਜੀਆਂ ਏਸ਼ੀਆਈ ਖੇਡਾਂ `ਚ ਕਾਂਸੀ ਦਾ ਤਮਗ਼ਾ ਜਿੱਤਿਆ। 1957 `ਚ ਮਿੰਟਗੁਮਰੀ, ਪਾਕਿਸਤਾਨ ਵਿੱਚ ਹੋਈ ਕੌਮਾਂਤਰੀ ਅਥਲੈਟਿਕ ਮੀਟ ਵਿੱਚ ਉਨ੍ਹਾਂ ਨੇ 46 ਫ਼ੁਟ 11.2 ਇੰਚ ਗੋਲ਼ਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ। ਸ੍ਰੀ ਦਿਉਲ 1951 ਤੋਂ 1960 ਲਗਾਤਾਰ ਗੋਲ਼ਾ ਸੁੱਟਣ ਅਤੇ ਡਿਸਕਸ ਥਰੋਅ ਵਿੱਚ ਹਿੱਸਾ ਲੈਂਦੇ ਰਹੇ। ਉਹ ਪੰਜ ਸਾਲ ਲਗਾਤਾਰ ਆਲ ਇੰਡੀਆ ਪੁਲਿਸ ਮੀਟ ਵਿੱਚ 1952 ਤੋਂ 1957 ਤੱਕ ਸੋਨ ਤਮਗ਼ਾ ਫੁੰਡਦੇ ਰਹੇ।

BREAKING-ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ ਬੀਜੇਪੀ ਦਾ ਵੱਡਾ ਲੀਡਰ!

1982 ਵਿੱਚ ਸਿੰਗਾਪੁਰ `ਚ ਪਹਿਲੀ ਏਸ਼ੀਅਨ ਵੈਟਰਨ ਅਥਲੈਟਿਕ ਮੀਟ ਦੌਰਾਨ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਹ ਦੇਸ਼-ਵਿਦੇਸ਼ਾਂ ਵਿੱਚ ਹੋਏ ਵੱਖ-ਵੱਖ ਵਕਾਰੀ ਖੇਡ ਟੂਰਨਾਂਮੈਂਟਾਂ ਦੌਰਾਨ ਅਹਿਮ ਭੂਮਿਕਾਵਾਂ ਨਿਭਾਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button