Road Safety World Series 2021 : ਅੱਜ ਹੋਵੇਗਾ ਭਾਰਤ – ਬੰਗਲਾਦੇਸ਼ ਦੇ ‘ਚ ਮੁਕਾਬਲਾ
ਰਾਏਪੁਰ : ਰੋਡ ਸੇਫਟੀ ਵਰਲਡ ਸੀਰੀਜ਼ 2021 ਟੂਰਨਾਮੈਂਟ (Road Safety World Series 2021) ਕ੍ਰਿਕੇਟ ਪ੍ਰੇਮੀਆਂ ਲਈ ਕਿਸੇ ‘ਮਹਾਕੁੰਭ’ ਤੋਂ ਘੱਟ ਨਹੀਂ ਹੈ। 5 ਮਾਰਚ ਤੋਂ 21 ਮਾਰਚ ਦੇ ਵਿੱਚ 16 ਦਿਨ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਖਾਸ ਰਹਿਣ ਵਾਲਾ ਹੈ। ਰੋਡ ਸੇਫਟੀ ਵਰਲਡ ਸੀਰੀਜ਼ 2021 ਟੂਰਨਾਮੈਂਟ ‘ਚ ਵਰਲਡ ਕ੍ਰਿਕੇਟ ਜਗਤ ਦੇ ਪੂਰਵ ਦਿੱਗਜ ਖਿਡਾਰੀਆਂ ਨੂੰ ਇੱਕ ਵਾਰ ਫਿਰ ਤੋਂ ਖੇਡਦੇ ਹੋਏ ਦੇਖਿਆ ਜਾਵੇਗਾ। ਇਸ ਟੂਰਨਾਮੈਂਟ ‘ਚ 6 ਦੇਸ਼ਾਂ ਦੀ ਟੀਮ ਆਪਣਾ ਜੌਹਰ ਦਿਖਾਵਗੇ। ਇਸ ਟੂਰਨਾਮੈਂਟ ਦਾ ਆਗਾਜ 6:20 ਵਜੇ ਹੋਵੇਗਾ। ਮੁੱਖਮੰਤਰੀ ਭੁਪੇਸ਼ ਬਘੇਲ ਇਸ ਮੈਚ ਦੇ ਮੁੱਖ ਮਹਿਮਾਨ ਹੋਣਗੇ।
ਕਿੱਥੇ ਹੋਵੇਗਾ ਮੈਚ
ਛੱਤੀਸਗੜ ਦੇ ਰਾਏਪੁਰ ਸਥਿਤ ਸ਼ਹੀਦ ਵੀਰ ਨਰਾਇਣ ਸਿੰਘ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ‘ਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਰੋਡ ਸੇਫਟੀ ਵਰਲਡ ਸੀਰੀਜ਼ ਦੇ ਪਹਿਲੇ ਮੈਚ ‘ਚ ਇੰਡੀਆ ਲੈਜੈਂਡਸ ਦਾ ਮੁਕਾਬਲਾ ਬੰਗਲਾਦੇਸ਼ ਦੇ ਦਿੱਗਜਾਂ ਨਾਲ ਹੋਵੇਗਾ। ਸਟੇਡੀਅਮ ਦੀ ਸਮਰੱਥਾ 46 ਹਜ਼ਾਰ ਹੈ, ਪਰ ਸਿਰਫ 23 ਹਜ਼ਾਰ ਨੂੰ ਹੀ ਐਂਟਰੀ ਮਿਲ ਸਕੇਗੀ।
ਤਿਹਾੜ ਜੇਲ੍ਹ ਚੋਂ ਬਾਹਰ ਆਏ ਨੌਜਵਾਨਾਂ ਨੇ ਦਿਖਾਏ ਨੀਲ !ਪੁਲਿਸ ਨੇ ਕੁੱਟ-ਕੁੱਟ ਪਾਏ ਸ਼ਰੀਰ ‘ਤੇ ਨਿਸ਼ਾਨ !
ਇੰਡੀਆ ਲੈਜੈਂਡਸ ਦੀ ਅਗਵਾਈ ਦੀ ਸਚਿਨ ਤੇਂਦੁਲਕਰ ਜਦਕਿ ਬੰਗਲਾਦੇਸ਼ ਦੀ ਲੈਜੈਂਡਸ ਟੀਮ ਦੀ ਅਗਵਾਈ ਮੁਹੰਮਦ ਰਫੀਕ ਦੇ ਹੱਥਾਂ ਵਿੱਚ ਹੋਵੇਗੀ। ਇੰਡੀਆ ਲੈਜੈਂਡਸ ਅਤੇ ਬੰਗਲਾਦੇਸ਼ ਲੈਜੈਂਡਸ ਦੇ ਇਲਾਵਾ ਸ਼੍ਰੀਲੰਕਾ ਲੈਜੈਂਡਸ, ਸਾਊਥ ਅਫਰੀਕਾ ਲੈਜੈਂਡਸ, ਵੈਸਟਇੰਡੀਜ਼ ਲੈਜੈਂਡਸ ਅਤੇ ਇੰਗਲੈਂਡ ਲੈਜੈਂਡਸ ਦੀਆਂ ਟੀਮਾਂ ਵੀ ਇਸ ਵਿੱਚ ਭਾਗ ਲੈ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.