Breaking NewsD5 specialEntertainmentNewsTop News

‘ਰਾਮਾਇਣ’ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਦੇਹਾਂਤ

ਮੁੰਬਈ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਘਨਸ਼ਿਆਮ ਨਾਇਕ ਦੇ ਅਚਾਨਕ ਦੇਹਾਂਤ ਤੋਂ ਬਾਅਦ ਇੰਡਸਟਰੀ ਨੇ ਇੱਕ ਹੋਰ ਰਤਨ ਖੋਹ ਦਿੱਤਾ ਹੈ। ਰਾਮਾਨੰਦ ਸਾਗਰ ਦੀ ‘ਰਾਮਾਇਣ’ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ਼ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਮੰਗਲਵਾਰ ਰਾਤ ਮੁੰਬਈ ‘ਚ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਰਵਿੰਦ ਤ੍ਰਿਵੇਦੀ ਕਾਫ਼ੀ ਸਮੇਂ ਤੋਂ ਬੀਮਾਰ ਸਨ ਅਤੇ ਦਿਲ ਦਾ ਦੌਰਾ ਪੈਣ ਅਤੇ ਕਈ ਅੰਗਾਂ ਦੇ ਕੰਮ ਨਾ ਕਰਨ ਦੇ ਚੱਲਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਬੁੱਧਵਾਰ ਸਵੇਰੇ ਮੁੰਬਈ ‘ਚ ਹੋਵੇਗਾ। ਉਹ 82 ਸਾਲ ਦੇ ਸਨ।

Khabran Da Sira🔴LIVE ਯੋਗੀ ਡਰਿਆ ਕਿਸਾਨਾਂ ਤੋਂ, ਭਾਜਪਾ ਵਿਰੁੱਧ ਸਾਰੇ ਦਲ ਇਕਮੱਤ, ਡਰਿਆ ਮੋਦੀ- ਕਾਨੂੰਨ ਹੋਣਗੇ ਰੱਦ

ਇਸ ਗੱਲ ਦੀ ਜਾਣਕਾਰੀ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸ਼ਤੁਭ ਤ੍ਰਿਵੇਦੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਰਵਿੰਦ ਤ੍ਰਿਵੇਦੀ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਕਾਂਦੀਵਲੀ ਵੈਸਟ ‘ਚ ਦਹਾਨੁਕਰਵਾਦੀ ਸ਼ਮਸ਼ਾਨ ਘਾਟ ‘ਚ ਹੋਵੇਗਾ।

400 ਸਾਲਾ ਬੰਦੀ ਛੋੜ ਦਿਵਸ, ਵੇਖੋ ਗਵਾਲੀਅਰ ਤੋਂ ਸਿੱਧਾ ਪ੍ਰਸਾਰਣ

ਅਰਵਿੰਦ ਤ੍ਰਿਵੇਦੀ ਰਾਮਾਇਣ ‘ਚ ਨਿਭਾਈ ਗਈ ਰਾਵਣ ਦੀ ਭੂਮਿਕਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਰਾਵਣ ਦਾ ਇੰਨਾ ਦਮਦਾਰ ਕਿਰਦਾਰ ਨਿਭਾਇਆ ਸੀ ਕਿ ਉਨ੍ਹਾਂ ਦੇ ਅੱਗੇ ਬਾਕੀ ਸਾਰੇ ਕਲਾਕਾਰ ਟੀ. ਵੀ. ‘ਤੇ ਅੱਜ ਵੀ ਫਿੱਕੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕੜਕ ਆਵਾਜ਼ ਅਤੇ ਆਕੜ ਕੇ ਚੱਲਣ ਦਾ ਅੰਦਾਜ਼ ਅੱਜ ਵੀ ਲੋਕਾਂ ਨੂੰ ਖੂਬ ਪਸੰਦ ਹੈ। ਰਾਮਾਇਣ ਜਦੋਂ ਵੀ ਟੀ. ਵੀ. ‘ਤੇ ਆਉਂਦੀ ਹੈ ਤਾਂ ਦਰਸ਼ਕ ਟਕ-ਟਕੀ ਲਾਈ ਆਪਣੇ ਚਹੇਤੇ ਰਾਵਣ ਨੂੰ ਦੇਖਣ ਲਈ ਟੀ. ਵੀ. ਦੇ ਸਾਹਮਣੇ ਬੈਠ ਜਾਂਦੇ ਹਨ। ਅਰਵਿੰਦ ਤ੍ਰਿਵੇਦੀ ਨੇ ਕਲਟ ਟੀ. ਵੀ. ਸ਼ੋਅ ਵਿਕਰਮ ਅਤੇ ਬੇਤਾਲ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਹ ਹੀ ਨਹੀਂ ਅਰਵਿੰਦ ਤ੍ਰਿਵੇਦੀ ਨੇ ਆਪਣੀ ਅਦਾਕਾਰੀ ਦੇ ਕੈਰੀਅਰ ‘ਚ ਤਿੰਨ ਦਹਾਕੇ ਗੁਜਰਾਤੀ ਸਿਨੇਮਾ ਨੂੰ ਵੀ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button