Breaking NewsD5 specialNewsSports

Pakistan ਨੇ ਜਿੱਤੀ Series, ਨਾਲ ਹੀ ਸਭ ਤੋਂ ਵੱਧ T-20 ਮੈਚ ਜਿੱਤਣ ਵਾਲੀ ਬਣੀ First Team

ਨਵੀਂ ਦਿੱਲੀ : ਪਾਕਿਸਤਾਨ-ਦੱਖਣ ਅਫਰੀਕਾ ਵਿਚਕਾਰ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਲਾਹੌਰ ‘ਚ ਖੇਡਿਆ ਗਿਆ ਹੈ। ਇਸ ਮੈਚ ਦੇ ਨਾਲ 1-1 ਨਾਲ ਬਰਾਬਰ ਚਲ ਰਹੀ ਸੀਰੀਜ਼ ‘ਚ ਪਾਕਿਸਤਾਨ ਨੇ ਦੱਖਣ ਅਫਰੀਕਾ ਨੂੰ ਹਰਾ ਕੇ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਪਾਕਿਸਤਾਨ ਨੇ ਇਸ ਰੋਮਾਂਚਕ ਮੁਕਾਬਲੇ ‘ਚ ਦੱਖਣ ਅਫਰੀਕਾ ਟੀਮ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣ ਅਫਰੀਕਾ ਦੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ਨਾਲ 164 ਰਨ ਬਣਾਏ, ਜਵਾਬ ‘ਚ ਪਾਕਿਸਤਾਨ ਨੇ 18.4 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ਨਾਲ ਲਕਸ਼ ਹਾਸਲ ਕਰ ਲਿਆ। ਇਸ ਰੋਮਾਂਚਕ ਮੁਕਾਬਲੇ ‘ਚ ਪਾਕਿਸਤਾਨ ਨੇ ਜਿੱਤ ਦੇ ਨਾਲ-ਨਾਲ ਇੱਕ ਇਕਾਰਡ ਵੀ ਆਪਣੇ ਨਾਮ ਕਰ ਲਿਆ ਹੈ। ਪਾਕਿਸਤਾਨ ਟੀ-20 ਅੰਤਰਰਾਸ਼ਟਰੀ ‘ਚ 100 ਮੈਚ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ।

ਜੇਲ੍ਹਾਂ ‘ਚ ਬੰਦ ਕਿਸਾਨਾਂ ਬਾਰੇ ਆਗੂਆਂ ਦਾ ਵੱਡਾ ਐਲਾਨ!ਬਣਾਈ ਨਵੀਂ ਰਣਨੀਤੀ! ਕਰਨਗੇ ਵੱਡਾ ਧਮਾਕਾ!

ਇਸ ਮੈਚ ‘ਚ ਜਿੱਤ ਕੇ ਹੀਰੋ ਮੁਹੱਮਦ ਨਵਾਜ ਰਹੇ, ਜਿਨ੍ਹਾਂ ਨੇ 2 ਵਿਕਟਾਂ ਲੈਣ ਦੇ ਨਾਲ-ਨਾਲ ਅੰਤਿਮ ਸਮੇਂ ‘ਚ 11 ਗੇਂਦਾਂ `ਤੇ ਨਾਬਾਦ 85 ਰਨ ਬਣਾਏ। ਦੱਖਣ ਅਫਰੀਕਾ ਵੱਲੋਂ ਬੱਲੇਬਾਜ਼ ਡੇਵਿਡ ਮਿੱਲਰ ਨੇ 42 ਰਨਾਂ `ਚ ਨਾਬਾਦ 85 ਰਨ ਬਣਾਏ, ਨਾਲ ਹੀ ਚਾਈਨਾਮੈਨ ਗੇਂਦਬਾਜ਼ ਤਬਰੇਜ਼ ਸ਼ਮਸੀ ਨੇ ਵੀ 4 ਓਵਰਾਂ `ਚ 25 ਰਨ ਦੇ ਕੇ 4 ਵਿਕਟ ਬਣਾਏ ਪਰ ਇਹ ਦੋਵੇਂ ਖਿਡਾਰੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ। ਪਾਕਿਸਤਾਨ ਵੱਲੋਂ ਮੁਹੱਮਦ ਰਿਜਵਾਨ ਨੇ 30 ਗੇਂਦਾਂ ‘ਚ 42 ਰਨਾਂ ਦੀ ਪਾਰੀ ਖੇਡੀ। ਕਪਤਾਨ ਬਾਬਰ ਆਜਮ ਨੇ 30 ਗੇਂਦਾਂ ‘ਚ 44 ਰਨ ਬਣਾਏ। ਅੰਤ ‘ਚ ਹਸਨ ਅਲੀ ਨੇ 7 ਗੇਂਦਾਂ `ਚ ਨਾਬਾਦ 20 ਰਨ ਬਣਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ। ਆਪਣਾ ਪਹਿਲਾ ਮੈਚ ਖੇਡਣ ਵਾਲੇ ਲੇਗ ਸਪੀਨਰ ਜਾਹਿਦ ਮਹਿਮੂਦ ਨੇ ਸਭ ਤੋਂ ਵੱਧ 3 ਵਿਕਟ ਝਟਕੇ ਮੁਹੱਮਦ ਨਵਾਜ ‘ਤੇ ਹਸਨ ਅਲੀ ਨੇ 2-2 ‘ਤੇ ਉਸਮਾਨ ਕਾਦਿਰ ਨੇ ਇੱਕ ਵਿਕਟ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button