Breaking NewsD5 specialNewsPunjab

ਅੰਮ੍ਰਿਤਸਰ ‘ਚ ਨਾਇਟ ਕਰਫਿਊ ਦੇ ਦੌਰਾਨ ਦੋ ਗੁਟਾਂ ‘ਚ ਹੋਈ ਝੜਪ, ਹੱਥੋਪਾਈ ਤੱਕ ਪਹੁੰਚੀ ਗੱਲ

ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 15 ਦਸੰਬਰ ਤੱਕ ਨਾਇਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਜਿਸਦਾ ਪੰਜਾਬ ਪੁਲਿਸ ਸਖਤੀ ਨਾਲ ਲੋਕਾਂ ਤੋਂ ਪਾਲਣ ਵੀ ਕਰਵਾ ਰਹੀ ਹੈ ਅਤੇ ਠੀਕ ਰਾਤ 10 ਵਜੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਅੰਮ੍ਰਿਤਸਰ ਦੇ ਨੋਵਲਟੀ ਚੌਕ ‘ਤੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ। ਜਿੱਥੇ ਦੋ ਗੱਡੀਆਂ ਸਵਾਰ ਲੋਕਾਂ ‘ਚ ਝੜਪ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ।

ਕਿਸਾਨ ਅੰਦੋਲਨ ‘ਚ ਸਿਹਰੇ ਬੰਨ੍ਹ ਕੇ ਨਿਕਲੀ ਬਰਾਤ,ਖੜ੍ਹ-ਖੜ੍ਹ ਦੇਖਣ ਲੱਗੇ ਦਿੱਲੀ ਦੇ ਲੋਕ, ਮੋਦੀ ਸਰਕਾਰ ਦੇ ਉੱਡੇ ਹੋਸ਼ !

ਦਰਅਸਲ ਨੋਵਲਟੀ ਚੌਕ ‘ਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਅਤੇ ਇੱਕ ਇਨੋਵਾ ਗੱਡੀ ਨੇ ਨਾਕਾਬੰਦੀ ਦੇਖਕੇ ਪਹਿਲਾਂ ਤਾਂ ਬ੍ਰੇਕ ਮਾਰ ਦਿੱਤੀ, ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਗੱਡੀ ਉਸ ‘ਚ ਸਿੱਧੀ ਜਾ ਟਕਰਾਈ, ਜਿਸਦੇ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਗੱਡੀ ਸਵਾਰ ਨੌਜਵਾਨਾਂ ‘ਚ ਤੂੰ-ਤੂੰ ਮੈਂ- ਮੈਂ ਹੋ ਗਈ ਅਤੇ ਇਹ ਝੜਪ ਇੰਨੀ ਵੱਧ ਗਈ ਕਿ ਗੱਲ ਹੋਥੋਪਾਈ ਤੱਕ ਪਹੁੰਚ ਗਈ।

ਕਿਸਾਨਾਂ ਦੇ ਹੱਕ ‘ਚ ਨਿਹੰਗ ਸਿੰਘਾਂ ਦਾ ਵੱਡਾ ਐਲਾਨ,ਹਿੱਲੀ ਦਿੱਲੀ!ਮੋਦੀ ਸਰਕਾਰ ਨੂੰ ਆਈਆਂ ਤਰੇਲੀਆਂ!

ਇਹ ਸਾਰੀ ਘਟਨਾ ਰਾਤ ਦੇ ਸਮੇਂ ਕਵਰੇਜ਼ ਕਰ ਰਹੇ ਮੀਡੀਆ ਦੇ ਕੈਮਰੇ ‘ਚ ਵੀ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਦੋਵਾਂ ਗੁਟਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ‘ਚ ਜਿਸਦੀ ਵੀ ਗਲਤੀ ਹੋਵੇਗੀ ਉਸ ‘ਤੇ ਕਾਰਵਾਈ ਜ਼ਰੂਰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button