ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਨਾਲ ਆਈ ਹੜ੍ਹ, ਅਲਰਟ ਜਾਰੀ
ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਵਿੱਚ ਜੋਸ਼ੀਮਠ ਦੇ ਨੇੜੇ ਤਪੋਵਨ ਖੇਤਰ ‘ਚ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ‘ਤੇ ਇੱਕ ਵੱਡਾ ਗਲੇਸ਼ੀਅਰ ਡਿੱਗਣ ਨਾਲ ਬੰਨ੍ਹ ਟੁੱਟਣ ਤੋਂ ਅਲਕਨੰਦਾ ਵਿੱਚ ਭਾਰੀ ਤਬਾਹੀ ਮਚ ਗਈ। ਸੂਤਰਾਂ ਦੇ ਅਨੁਸਾਰ ਬੰਨ੍ਹ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਲੋਕ ਕੰਮ ਕਰ ਰਹੇ ਹਨ ਅਤੇ ਗੰਗਾ ਕੰਦੇ ਨਾਲ ਲੱਗਦੇ ਬਹੁਤ ਸਾਰੇ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਵੱਡਾ ਡਰ ਹੈ। ਚਮੋਲੀ ਪੁਲਿਸ ਨੇ ਲੋਕਾਂ ਨੂੰ ਨਦੀ ਦੇ ਤੱਟਵਰਤੀ ਇਲਾਕਿਆਂ ਤੋਂ ਦੂਰ ਰਹਿਣ ਲਈ ਅਲਰਟ ਜਾਰੀ ਕੀਤਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ!ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਬਾਰੇ ਵੱਡੇ ਖੁਲਾਸੇ!
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਇਸ ਸੰਬੰਧ ਵਿੱਚ ਮੁੱਖ ਸਕੱਤਰ ਨਾਲ ਗੱਲ ਕਰ ਪੂਰੀ ਹਾਲਤ ‘ਤੇ ਨਜ਼ਰ ਬਣਾਏ ਹੋਏ ਹਨ । ਰਾਸ਼ਟਰੀ ਆਪਦਾ ਪ੍ਰਬੰਧਨ ਦਲ (ਐਨਡੀਆਰਐਫ) ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਤਰਾਖੰਡ ਦੇ ਸਾਰੇ ਨਦੀ ਕਿਨਾਰੀ ਖੇਤਰਾਂ ਵਿੱਚ ਦੂਰ ਰਹਿਣ ਲਈ ਲੋਕਾਂ ਨੂੰ ਅਰਲਟ ਜਾਰੀ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.