IndiaNewsPoliticsTop News

ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਨੇ ਕੀਤਾ ਮੰਤਰੀ ਮੰਡਲ ਦਾ ਵਿਸਥਾਰ, 18 ਮੰਤਰੀਆਂ ਨੇ ਚੁੱਕੀ ਸਹੁੰ

ਮੁੰਬਈ : ਅੱਜ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਮੰਤਰੀ ਮੰਡਲ ਵਿੱਚ 18 ਮੰਤਰੀ ਸ਼ਾਮਲ ਕੀਤੇ ਗਏ ਹਨ। ਭਾਜਪਾ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਸਮੇਤ 18 ਵਿਧਾਇਕਾਂ ਨੇ ਦੱਖਣੀ ਮੁੰਬਈ ’ਚ ਰਾਜ ਭਵਨ ’ਚ ਕੈਬਨਿਟ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ।

ਲਓ Punjab ‘ਚ Private ਬੱਸਾਂ ਬੰਦ, ਹੁਣੇ ਹੋਇਆ ਵੱਡਾ ਐਲਾਨ | D5 Channel Punjabi

ਕੈਬਨਿਟ ’ਚ ਕਿਸੇ ਵੀ ਮਹਿਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਕੈਬਨਿਟ ’ਚ ਮੈਂਬਰਾਂ ਦੀ ਗਿਣਤੀ 20 ਹੋ ਗਈ ਹੈ, ਜੋ 43 ਮੈਂਬਰਾਂ ਦੀ ਗਿਣਤੀ ਤੋਂ ਵੀ ਘੱਟ ਹੈ।ਦੱਸ ਦੇਈਏ ਕਿ ਸ਼ਿੰਦ ਨੇ 30 ਜੂਨ ਨੂੰ ਮੁੱਖ ਮੰਤਰੀ ਅਤੇ ਦੇਵੇਂਦਰ ਫੜਨਵੀਸ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਾਜਪਾਲ ਬੀ. ਐੱਸ. ਕੋਸ਼ਯਾਰੀ ਨੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਸਹੁੰ ਚੁੱਕਣ ਵਾਲਿਆਂ ’ਚ ਸ਼ਿੰਦੇ ਧੜੇ ਅਤੇ ਭਾਜਪਾ ਦੇ 9-9 ਮੈਂਬਰ ਸ਼ਾਮਲ ਹਨ।

Cabinet Minister Meet Hayer : Mann ਸਰਕਾਰ ਦਾ ਵੱਡਾ ਐਲਾਨ , ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਇਨ੍ਹਾਂ 18 ਮੰਤਰੀਆਂ ਨੇ ਚੁੱਕੀ ਸਹੁੰ :-

ਭਾਜਪਾ ਵਲੋਂ ਕੈਬਨਿਟ ’ਚ ਸ਼ਾਮਲ ਕੀਤੇ ਗਏ ਰਾਧਾਕ੍ਰਿਸ਼ਨ ਵਿਖੇ ਪਾਟਿਲ, ਸੁਧੀਰ ਮੁਨਗੰਟੀਵਾਰ, ਚੰਦਰਕਾਂਤ ਪਾਟਿਲ, ਵਿਜੇ ਕੁਮਾਰ ਗਾਵਿਤ, ਗਿਰੀਸ਼ ਮਹਾਜਨ, ਸੁਰੇਸ਼, ਰਵਿੰਦਰ ਚਵਾਨ, ਅਤੁਲ ਸੇਵ ਅਤੇ ਮੰਗਲਪ੍ਰਭਾਤ ਲੋਢਾ ਸ਼ਾਮਲ ਹਨ।

Punjab Police : ਆਹ ਹੈ ਅਸਲੀ ਦਬੰਗ SHO, ਬਦਮਾਸ਼ਾਂ ‘ਤੇ ਬਜ਼ਾਰ ‘ਚ ਮਾਰੇ ਫਾਇਰ, ਕੀਤੀ ਕਾਰਵਾਈ | D5 Channel Punjabi

ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਜੇ ਰਾਠੌੜ, ਸੰਦੀਪ ਭੂਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਅਬਦੁਲ ਸੱਤਾਰ, ਦੀਪਕ ਕੇਸਰਕਰ ਅਤੇ ਸ਼ੰਭੂਰਾਜ ਦੇਸਾਈ, ਸ਼ਿੰਦੇ ਧੜੇ ਤੋਂ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿਚ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button