Breaking NewsD5 specialNewsSportsTop News

IPL 2021, KKR VS CSK : ਚੇਂਨਈ ਨੇ ਕੋਲਕਾਤਾ ਨੂੰ 18 ਦੌੜਾਂ ਨਾਲ ਹਰਾਇਆ

ਚੇਂਨਈ : IPL2021, 14ਵੇਂ ਸੀਜ਼ਨ ਦਾ 15ਜਾਂ ਮੈਚ ਮੁੰਬਈ ਦੇ ਵਾਨਖੇਡੇ ਸਟੇਡੀਅਮ ‘ਚ ਚੇਂਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿੱਚ ਹੋਇਆ। ਚੇਂਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਟੀ-20 ਮੁਕਾਬਲੇ ’ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਿਛਲੇ 2 ਮੈਚਾਂ ’ਚ ਜਿੱਤ ਕਾਰਨ ਆਤਮਵਿਸ਼ਵਾਸ ਨਾਲ ਭਰੀ ਚੇਂਨਈ ਸੁਪਰ ਕਿੰਗਜ਼ ਨੇ ਡੂ ਪਲੇਸਿਸ ਦੇ ਅਜੇਤੂ 95 ਦੌੜਾਂ ਅਤੇ ਗਾਇਕਵਾੜ ਦੇ 64 ਦੌੜਾਂ ਨਾਲ 3 ਵਿਕਟਾਂ ’ਤੇ 220 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

ਅੱਕੇ ਕਿਸਾਨਾਂ ਨੇ ਕਰਤਾ ਹਾਈਵੇਅ ਜਾਮ ! ਸੁੱਤੀ ਸਰਕਾਰ ਦੀ ਖੁੱਲ੍ਹੀ ਨੀਂਦ ! ਕਰਤਾ ਵੱਡਾ ਐਲਾਨ, ਝੁਕੂ ਸਰਕਾਰ !

ਕੋਲਕਾਤਾ ਨਾਈਟ ਰਾਈਡਰਜ਼ ਪੈਂਟ ਕਮਿੰਸ ਅਜੇਤੂ 66 ਦੌੜਾਂ, ਆਂਦਰੇ ਰਸੇਲ ਦੀ 54 ਦੌੜਾਂ ਦੀ ਤਾਬੜਤੋੜ ਅਤੇ ਦਿਨੇਸ਼ ਕਾਰਤਿਕ ਦੀ ਸੰਜਮ ਅਧੀਨ ਪਾਰੀ ਦੇ ਬਾਵਜੂਦ ਖਰਾਬ ਸ਼ੁਰੂਆਤ ਤੋਂ ਨਹੀਂ ਉੱਭਰ ਸਕੀ ਅਤੇ 19.1 ਓਵਰਾਂ ’ਚ 202 ਦੌੜਾਂ ’ਤੇ ਢੇਰ ਹੋ ਗਈ। ਧੋਨੀ ਦੀ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ, ਦੋਵਾਂ ‘ਚ ਵਧਿਆ ਪ੍ਰਦਰਸ਼ਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button