Breaking NewsD5 specialIndiaNewsPunjab

ਲਾਸ਼ਾਂ ਦੇ ਢੇਰ ਲਗਾਉਣ ਵਾਲੇ ਬਿਆਨ ‘ਤੇ ਬੁਰੇ ਫਸੇ ਰਵਨੀਤ ਬਿੱਟੂ , BJP ਆਗੂ ਨੇ ਦਰਜ ਕਰਵਾਇਆ ਮਾਮਲਾ

ਲੁਧਿਆਣਾ : ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਪੰਜਾਬ ‘ਚ ਲਾਸ਼ਾਂ ਵਿਛਾਉਣ ਵਾਲਾ ਬਿਆਨ ਦੇ ਕੇ ਬੁਰੀ ਤਰ੍ਹਾਂ ਫਸ ਗਏ ਹਨ। ਭਾਜਪਾ ਆਗੂ ਨਵੀਨ ਕੁਮਾਰ ਨੇ ਉਨ੍ਹਾਂ ਦੇ ਖਿਲਾਫ਼ ਸੰਸਦ ਥਾਣੇ ‘ਚ ਮਾਮਲਾ ਦਰਜ਼ ਕਰਵਾਇਆ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ‘ਤੇ ਮੋਦੀ ਸਰਕਾਰ ਨੂੰ ਡਰਾਉਂਦੇ ਹੋਏ ਕਾਂਗਰਸ ਸਾਂਸਦ ਬਿੱਟੂ ਨੇ ਕਿਹਾ ਸੀ ਕਿ 1 ਜਨਵਰੀ 2021 ਤੋਂ ਬਾਅਦ ਅਸੀਂ ਲਾਸ਼ਾਂ ਦੇ ਢੇਰ ਲਗਾਵਾਂਗੇ। ਅਸੀਂ ਆਪਣਾ ਖੂਨ ਵੀ ਦੇਵਾਂਗੇ। 1 ਤਾਰੀਖ ਤੋਂ ਬਾਅਦ ਅਸੀ ਨਵੀਂ ਯੋਜਨਾ ਦੇ ਨਾਲ ਆਵਾਂਗੇ।

ਕਿਸਾਨ ਅੰਦੋਲਨ ‘ਚ ਭਾਜਪਾ ਨੂੰ ਵੱਡਾ ਝਟਕਾ, ਵੱਡੇ ਆਗੂ ਨੇ ਦਿੱਤਾ ਅਸਤੀਫ਼ਾ, ਹਿੱਲੀ ਮੋਦੀ ਸਰਕਾਰ! ਕਿਸਾਨ ਹੋਏ ਖੁਸ਼

ਆਪਣੇ ਇਸ ਵਿਵਾਦਤ ਬਿਆਨ ‘ਤੇ ਰਵਨੀਤ ਸਿੰਘ ਬਿੱਟੂ ਨੇ ਸਫਾਈ ਵੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਬਿਆਨ ਦਾ ਮਤਲੱਬ ਸੀ ਕਿ ਇਨ੍ਹਾਂ ਹੀ ਦਿਨਾਂ ‘ਚ ਸਾਡੇ ਗੁਰੂ ਨੇ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਅਸੀਂ ਆਪਣੀਆਂ ਲਾਸ਼ਾਂ ਵਿਛਾ ਦੇਵਾਂਗੇ। ਆਪਣੀ ਕੁਰਬਾਨੀ ਦੇ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ। ਪਰ ਮੋਦੀ ਸਰਕਾਰ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਦਿੱਲੀ ਘੁਸ ਜਾਵਾਂਗੇ ਅਤੇ ਘਿਰਾਉ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button