Breaking NewsD5 specialInternationalNewsTop News

ਚੀਨੀ ਕੋਵਿਡ – 19 ਵੈਕਸੀਨ ਦੀ ਦੂਜੀ ਖੇਪ ਪਹੁੰਚੀ ਇਰਾਕ

ਇਰਾਕ : ਚੀਨ ਸਰਕਾਰ ਦੀ ਸਹਾਇਤਾ ਵਾਲੀ ਕੋਵਿਡ – 19 ਰੋਧੀ ਵੈਕਸੀਨ ਦੀ ਦੂਸਰੀ ਖੇਪ 11 ਅਪ੍ਰੈਲ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਪਹੁੰਚੀ । ਇਰਾਕ ਸਥਿਤ ਚੀਨੀ ਰਾਜਦੂਤ ਜਾਂਗ ਥਾਉ ਅਤੇ ਇਰਾਕ ਦੇ ਸਿਹਤ ਮੰਤਰੀ ਹਸਨ ਅਲੀ – ਤਮੀਮੀ ਨੇ ਬਗਦਾਦ ਅੰਤਰ-ਰਾਸ਼ਟਰੀ ਹਵਾਈ ਅੱਡੇ ’ਤੇ ਵੈਕਸੀਨ ਸਮਾਰੋਹ ’ਚ ਹਿੱਸਾ ਲਿਆ। ਜਾਂਗ ਥਾਉ ਨੇ ਕਿਹਾ ਕਿ ਚੀਨ ਅਤੇ ਇਰਾਕ ਵਧੀਆ ਦੋਸਤ ਅਤੇ ਸਾਂਝੇਦਾਰ ਹਨ। ਮਹਾਮਾਰੀ ਦੇ ਸਮਾਨ ਮੁਕਾਬਲੇ ’ਚ ਦੋਵੇਂ ਦੇਸ਼ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ ਅਤੇ ਇੱਕਠੇ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਚੀਨ ਇਰਾਕ ਦੀ ਮਹਾਮਾਰੀ ਸਥਿਤੀ ‘ਤੇ ਬਹੁਤ ਧਿਆਨ ਦਿੰਦਾ ਹੈ। ਹੁਣ ਇਰਾਕ ’ਚ ਮਹਾਮਾਰੀ ਦੀ ਸਥਿਤੀ ‘ਚ ਦੁਆਰਾ ਬਦਲਾਅ ਹੋਇਆ ਹੈ। ਇਸ ਨੂੰ ਦੇਖਦੇ ਹੋਏ ਚੀਨ ਨੇ 2 ਮਹੀਨੇ ਦੀ ਲਗਭਗ ਇਰਾਕ ਨੂੰ ਦੋ ਭਾਗਾਂ ’ਚ ਸਹਾਇਤਾ ਦਿੱਤੀ।

ਖੇਤੀਬਾੜੀ ਮੰਤਰੀ ਨੇ ਖੁਸ਼ ਕਰਤੇ ਕਿਸਾਨ,ਸਰਕਾਰ ਗੱਲਬਾਤ ਕਰਨ ਨੂੰ ਤਿਆਰ,ਅੰਦੋਲਨ ਹੋਵੇਗਾ ਖ਼ਤਮ?

ਭਰੋਸੇਯੋਗ ਹੈ ਕਿ ਵੈਕਸੀਨ ਦੇ ਪਹੁੰਚਣ ਨਾਲ ਇਰਾਕ ਦੀ ਸਰਕਾਰ ਅਤੇ ਜਨਤਾ ਦੇ ਲਈ ਸਰੁੱਖਿਅਤ ਮਾਹੌਲ ਬਣ ਸਕੇਗਾ। ਹਸਨ ਅਲ – ਤਮੀਮੀ ਨੇ ਇਰਾਕੀ ਸਰਕਾਰ ਦੇ ਵੱਲੋ ਵੈਕਸੀਨ ਦੀ ਸਹਾਇਤਾ ਦੇਣ ਦੇ ਪ੍ਰਤੀ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੀਨ ਇਰਾਕ ਨੂੰ ਟੀਕੇ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਹੈ। ਨਵੀਂ ਖੇਪ ਦੀ ਵੈਕਸੀਨ ਇਰਾਕ ’ਚ ਮਹਾਂਮਾਰੀ ਤੇ ਰੋਕ ਅਤੇ ਪੂਰੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸਿਹਤ ਮੰਤਰਾਲਾ ਇਹ ਤੈਅ ਕਰੇਗਾ ਕਿ ਟੀਕਿਆਂ ਦਾ ਸਾਰੇ ਰਾਜਾਂ ’ਚ ਵਟਵਾਂਰਾ ਕੀਤਾ ਜਾਵੇਗਾ । ਇਸ ਤੋਂ ਪਹਿਲਾ ਚੀਨ ਦੀ ਸਹਾਇਤਾ ਵਾਲੀ ਪਹਿਲੀ ਖੇਪ ਦੀ ਕੋਵਿਡ – 19 ਦੀ ਰੋਧੀ ਵੈਕਸੀਨ 2 ਮਾਰਚ ਨੂੰ ਇਰਾਕ ਪਹੁੰਚੀ । ਵਰਤਮਾਨ ਚ , ਇਰਾਕ ਵਿਸ਼ਵ ਸਿਹਤ ਸੰਗਠਨ ਦੀ ਕੋਵੈਕਸ ਯੋਜਨਾ ਅਤੇ ਚੀਨ ਦੀ ਸਹਾਇਤਾ ਤੇ ਨਿਰਭਰ ਕਰਦੇ ਹੋਏ ਪ੍ਰਮੁੱਖ ਆਬਾਦੀ ਦੇ ਲਈ ਵੈਕਸੀਨ ਟੀਕਾਕਰਨ ਕਰ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button