ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਚੱਲਦਿਆਂ ਸੁਪਰਸਟਾਰ ਰਜਨੀਕਾਂਤ ਹਸਪਤਾਲ ‘ਚ ਭਰਤੀ
ਮੁੰਬਈ : ਫਿਲਮੀ ਅਦਾਕਾਰ ਰਜਨੀਕਾਂਤ ਨੂੰ ਸ਼ੁੱਕਰਵਾਰ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੋਂ ਬਾਅਦ ਹੈਦਰਾਬਾਦ ਦੇ ਜੁਬਲੀ ਹਿਲਸ ਖੇਤਰ ਸਥਿਤ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਜਾਰੀ ਇੱਕ ਇਸ਼ਤਿਹਾਰ ‘ਚ ਕਿਹਾ ਗਿਆ, ‘’ਸ਼੍ਰੀ ਰਜਨੀਕਾਂਤ ਨੂੰ ਅੱਜ ਸਵੇਰੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
BREAKING-ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਰੈਲੀ ਚ ਵੜ੍ਹ ਅੱਗੇ ਅੱਗੇ ਭਜਾਏ ਬੀਜੇਪੀ ਦੇ ਲੀਡਰ
ਉਹ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ‘ਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸੈੱਟ ‘ਤੇ ਕੁੱਝ ਲੋਕਾਂ ਦੇ ਕੋਰੋਨਾ ਸੰਕਰਮਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੇ 22 ਦਸੰਬਰ ਨੂੰ ਆਪਣਾ ਕੋਰੋਨਾ ਵਾਇਰਸ ਟੈਸਟ ਕਰਵਾਇਆ, ਜਿਸਦੀ ਰਿਪੋਰਟ ਨੈਗੇਟਿਵ ਆਈ। ਉਦੋਂ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਅਤੇ ਉਨ੍ਹਾਂ ਦੀ ਕੜੀ ਨਿਗਰਾਨੀ ਕੀਤੀ ਗਈ। ‘‘
ਕਨੇਡਾ ਤੋਂ ਸਿੱਧਾ ਦਿੱਲੀ ਬਾਰਡਰ ‘ਤੇ ਪਹੁੰਚਿਆ Elly Mangat,ਆਉਣ ਸਾਰ ਮਾਰੀ ਮੋਦੀ ਨੂੰ ਦਹਾੜ
ਇਸ਼ਤਿਹਾਰ ‘ਚ ਇਹ ਵੀ ਕਿਹਾ ਗਿਆ, ‘’ ਉਨ੍ਹਾਂ ‘ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਪਰ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਰਹੀ ਹੈ। ਜਿਸਦੇ ਮੱਦੇਨਜ਼ਰ ਉਨ੍ਹਾਂ ਨੂੰ ਹੋਰ ਜਿਆਦਾ ਜਾਂਚ ਦੀ ਲੋੜ ਸੀ, ਇਸ ਲਈ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਦੋਂ ਤੱਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਨਹੀਂ ਹੋ ਜਾਂਦਾ, ਉਦੋਂ ਤੱਕ ਹਸਪਤਾਲ ‘ਚ ਉਨ੍ਹਾਂ ਦੀ ਜਾਂਚ ਅਤੇ ਨਿਗਰਾਨੀ ਕੀਤੀ ਜਾਵੇਗੀ। ਬਲੱਡ ਪ੍ਰੈਸ਼ਰ ‘ਚ ਉਤਰਾਅ – ਚੜਾਅ ਅਤੇ ਥਕਾਵਟ ਤੋਂ ਇਲਾਵਾ ਹੋਰ ਕੋਈ ਲੱਛਣ ਨਹੀਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.