Breaking NewsD5 specialIndiaNewsPolitics

ਸੋਨੀਆ ਗਾਂਧੀ ‘ਤੇ FIR, PM ਕੇਅਰਸ ਫੰਡ ਦੀ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ

ਨਵੀਂ ਦਿੱਲੀ : ਜਿੱਥੇ ਪੂਰੀ ਦੁਨੀਆਂ ਕੋਰੋਨਾ ਵਾਇਰਸ ਮਹਾਮਾਰੀ ਦੇ ਮਹਾਸੰਕਟ ਨਾਲ ਜੂਝ ਰਹੀ ਹੈ। ਇਸ ਦਰਮਿਆਨ ਵੀ ਕਾਂਗਰਸ-ਭਾਜਪਾ ‘ਚ ਸਿਆਸੀ ਘਮਾਸਾਨ ਜਾਰੀ ਹੈ। ਉੱਥੇ ਹੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿੱਬੜਨ ਲਈ ਬਣਾਏ ਗਏ ਪੀਐਮ ਕੇਅਰਸ ਫੰਡ ਨੂੰ ਲੈ ਕੇ ਵਿਰੋਧੀ ਮੋਦੀ ਸਰਕਾਰ ‘ਤੇ ਹਮਲਾ ਕਰਦੇ ਆਏ ਹਨ। ਕਾਂਗਰਸ ਵੱਲੋਂ ਕਈ ਵਾਰ ਇਸਦਾ ਆਡਿਟ ਕਰਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ। ਹੁਣ ਇਸ ‘ਚ ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਇਹ ਐੱਫ. ਆਈ. ਆਰ. ਪ੍ਰਵੀਣ ਨਾਮੀ ਇਕ ਸਥਾਨਕ ਵਕੀਲ ਵਲੋਂ ਦਰਜ ਕਰਵਾਈ ਗਈ ਹੈ, ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਸੋਨੀਆ ਗਾਂਧੀ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਕਾਂਗਰਸ ਪਾਰਟੀ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਦਾਅਵਾ ਕੀਤਾ ਗਿਆ ਹੈ ਕਿ 11 ਮਈ ਨੂੰ ਕਾਂਗਰਸ ਪਾਰਟੀ ਵਲੋਂ ਗਲਤ ਦਾਅਵੇ ਕੀਤੇ ਗਏ ਅਤੇ ਕੇਂਦਰ ਸਰਕਾਰ ‘ਤੇ ਝੂਠੇ ਇਲਜ਼ਾਮ ਲਗਾਏ ਗਏ। ਇਸ ਵਿੱਚ ਪ੍ਰਧਾਨਮੰਤਰੀ ਕੇਅਰਸ ਫੰਡ ਨਾਲ ਜੁੜੇ ਕੁੱਝ ਇਲਜ਼ਾਮ ਲਗਾਏ ਗਏ, ਜੋ ਗਲਤ ਸਨ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਇਸ ਦੇ ਆਧਾਰ ‘ਤੇ ਸੋਨੀਆ ਗਾਂਧੀ ਦੇ ਖਿਲਾਫ ਆਈਪੀਸੀ ਦੀ ਧਾਰਾ 153, 505 ਦੇ ਤਹਿਤ ਇਹ FIR ਦਰਜ ਕੀਤੀ ਗਈ ਹੈ। FIR ‘ਚ ਸੋਨੀਆ ਅਤੇ ਕਾਂਗਰਸ ਦੇ ਦੂਜੇ ਨੇਤਾਵਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ 11 ਮਈ ਨੂੰ ਕਾਂਗਰਸ ਪਾਰਟੀ ਨੇ ਕਈ ਟਵੀਟ ਕੀਤੇ ਹਨ ਜਿਸ ਵਿੱਚ ਪੀਐਮ ਕੇਅਰਸ ਫੰਡ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੀ ਹਰ ਯੋਜਨਾ ਦੀ ਤਰ੍ਹਾਂ ਪੀਐਮ ਕੇਅਰਸ ਫੰਡ ਵਿੱਚ ਵੀ ਗੁਪਤ ਬਰਕਰਾਰ ਰੱਖੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button