Breaking NewsD5 specialIndiaNewsPoliticsPunjab

ਕਿਸੇ ਸਮੇਂ ਲਾਹੀ ਸੀ ਸੈਕਿੰਡਾਂ ‘ਚ ਪੱਗ ! ਹੁਣ ਸਰਦਾਰਾਂ ਦੇ ਪੈਰੀਂ ਪਏ ਮੋਦੀ ! ਤਸਵੀਰਾਂ ਹੋਈਆਂ ਕੈਮਰੇ ‘ਚ ਕੈਦ (ਵੀਡੀਓ)

ਵਾਰਾਣਸੀ : ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਹ ਤਸਵੀਰਾਂ ਦੇਖੋ … ਹੁਣ ਤੁਸੀ ਸੋਚਦੇ ਹੋਵੇਗੇ ਕੀ ਅਸੀ ਤੁਾਹਨੂੰ ਇਹ ਪੁਰਾਣੀਆਂ ਤਸਵੀਰਾਂ ਕਿਉਂ ਦਿਖਾ ਰਹੇ ਹਾਂ। ਇਹ ਤਸਵੀਰਾਂ ਉਸੇ ਸਮੇਂ ਦੀਆਂ ਨੇ ਜਦੋਂ ਮੋਦੀ ਪੰਜਾਬ ‘ਚ ਰੈਲੀ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਬਾਦਲ ਵਲੋਂ ਮੋਦੀ ਨੂੰ ਪੱਗ ਸਜਾ ਕੇ ਸਨਮਾਨਿਤ ਕੀਤਾ ਸੀ ਪਰ ਪ੍ਰਧਾਨ ਮੰਤਰੀ ਵਲੋਂ ਪੱਗ ਨੂੰ ਅੱਧੇ ਸੈਕਿੰਡ ‘ਚ ਉਤਾਰ ਦਿੱਤਾ ਗਿਆ। ਜਿਸ ਕਾਰਨ ਮੋਦੀ ਦਾ ਵਿਰੋਧ ਵੀ ਹੋਇਆ ਸੀ।

Read Also ਨਵਜੋਤ ਸਿੱਧੂ ਨੇ ਖੋਲ੍ਹੀਆਂ ਮੋਦੀ ਦੀਆਂ ਪੋਲ੍ਹਾਂ ! ਮੋਦੀ ਕਿਉਂ ਬਣਿਆ ਚੌਕੀਦਾਰ ? (ਵੀਡੀਓ)

ਹੁਣ ਅਸੀ ਤੁਹਾਨੂੰ ਲੋਕ ਸਭਾ ਚੋਣਾਂ ਦੌਰਾਨ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ, ਜਿਸ ਤੋਂ ਬਾਅਦ ਤੁਸੀ ਵੀ ਕਹੋਗੇ ਕੀ ਵੋਟਾਂ ਵੇਲੇ ਲੀਡਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਨਰਿੰਦਰ ਮੋਦੀ ਆਪਣਾ ਨਾਮਜ਼ਦੀ ਪੱਤਰ ਦਾਖਲ ਕਰਨ ਪਹੁੰਚੇ, ਉਸ ਸਮੇਂ ਵੱਖ-ਵੱਖ ਸੂਬੇ ਦੇ ਮੁੱਖ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿੱਪ ਇੱਕ ਕਮਰੇ ‘ਚ ਮੌਜੂਦ ਹੈ।

ਮੋਦੀ ਜਦੋਂ ਕਮਰੇ ਦੇ ਅੰਦਰ ਆਉਂਦੇ ਨੇ ਤਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਉਨ੍ਹਾਂ ਨਾਲ ਝੁੱਕ ਕੇ ਹੱਥ ਮਿਲਾਉਂਦੇ ਹਨ ਪਰ ਹੈਰਾਨੀ ਤਾਂ ਉਸੇਂ ਸਮੇਂ ਹੋ ਜਾਂਦੀ ਹੈ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਦਮ ਪੈਰੀ ਪੈ ਜਾਂਦੇ ਹਨ ਇਸ ਵਾਕੇ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ ਜਾਂਦੀਆਂ ਹਨ। ਇਹਨਾਂ ਤਸਵੀਰਾਂ ਤੋਂ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਚੋਣਾਂ ਵੇਲੇ ਲੀਡਰ ਕੋਈ ਪੈਂਤਰਾਂ ਅਪਣਾ ਸਕਦੇ ਹਨ ਉਹ ਸਮਾਂ ਵੀ ਜਦੋਂ ਮੋਦੀ ਨੇ ਸਿੱਖਾਂ ਦੀ ਸ਼ਾਨ ਦਸਤਾਰ ਨੂੰ ਪਲਾ ‘ਚ ਉਤਾਰ ਦਿੱਤਾ, ਹੁਣ ਵੋਟਾਂ ਦੌਰਾਨ ਸਰਦਾਰ ਬੰਦੇ ਦੇ ਪੈਰੀ ਹੱਥ ਲਗਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button