ਕੈਪਟਨ ਦੇ ਮੰਤਰੀ ਪਿੱਛੇ ਹੋਇਆ ਪੰਜਾਬ ਬੰਦ? ਕਿਸਾਨਾਂ ਦੇ ਨਾਲ ਹੁਣ ਦਲਿਤਾਂ ਨੇ ਕਰਤਾ ਚੱਕਾ ਜਾਮ!
ਫਤਿਹਗੜ੍ਹ : ਰਾਸ਼ਟਰੀ ਵਾਲਮੀਕ ਸਭਾ ਇੰਡੀਆ ਦੇ ਚੇਅਰਮੈਨ ਕੁਲਦੀਪ ਸਿੰਘ ਸਹੋਤਾ ਦੀ ਅਗਵਾਈ ਵਿੱਚ ਮਾਧੋਪੁਰ ਚੌਂਕ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਯੂਪੀ ਵਿੱਚ ਲੜਕੀ ਨਾਲ ਜ਼ਬਰ ਜਿਨਾਹ ਜੋ ਕੀਤਾ ਉਸ ਦੇ ਵਿਰੋਧ ਵਿੱਚ ਧਰਨਾ ਲਗਾਇਆ ਗਿਆ। ਚੇਅਰਮੈਨ ਕੁਲਦੀਪ ਸਿੰਘ ਸਹੋਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਲਿਤ ਬੱਚਿਆਂ ਦੇ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਘਪਲਾ ਕਰਨ ਵਾਲੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਉਨ੍ਹਾਂ ਵੱਲੋਂ ਉਨ੍ਹਾਂ ਦੀ ਨਿੰਦਾ ਕੀਤੀ ਗਈ।
🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!
ਉਨ੍ਹਾਂ ਕਿਹਾ ਕਿ ਜੋ ਸਾਧੂ ਸਿੰਘ ਧਰਮਸੋਤ ਮੰਤਰੀ ਨੂੰ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੈ। ਉਹ ਉਨ੍ਹਾਂ ਦੇ ਚਹੇਤੇ ਹਨ ਤਾਂ ਕਰਕੇ ਉਨ੍ਹਾਂ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ। ਜਿਸ ਕਾਰਨ ਦਲਿਤ ਭਾਈਚਾਰੇ ‘ਚ ਕਾਂਗਰਸ ਸਰਕਾਰ ਪ੍ਰਤੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਚੇਂਜ ਨਾ ਕੀਤਾ ਅਤੇ ਦਲਿਤ ਭਾਈਚਾਰੇ ਦੀ ਸਕਾਲਰਸ਼ਿਪ ਲਾਗੂ ਨਾ ਕੀਤੀ ਤਾਂ ਉਹ ਰੋਡ ਤਾਂ ਵਾਲਮੀਕ ਸਮਾਜ ਵੱਲੋਂ ਪੂਰੇ ਸੂਬੇ ਭਰ ਵਿਚ ਸੰਘਰਸ਼ ਰੱਖ ਕੇ ਰੋਡ ਜਾਮ ਕੀਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.